

Ottawa, January 19 (Sada Channel News):- ਕੁੱਝ ਮਹੀਨਿਆਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨੀ ਛੂਹ ਰਹੀਆਂ ਹਨ,ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇੱਕ ਵਾਰੀ ਮਹਿੰਗਾਈ ਉੱਤੇ ਨਿਯੰਤਰਣ ਪਾਇਆ ਜਾ ਸਕਦਾ ਹੈ ਪਰ ਗਰੌਸਰੀ ਦੀਆਂ ਕੀਮਤਾਂ ਲੰਮੇਂ ਸਮੇਂ ਤੱਕ ਇਸ ਤਰ੍ਹਾਂ ਤੇਜ਼ ਹੀ ਰਹਿਣਗੀਆਂ,ਕਾਨਫਰੰਸ ਬੋਰਡ ਆਫ ਕੈਨੇਡਾ (Conference Board of Canada) ਦੇ ਚੀਫ ਇਕਨੌਮਿਸਟ ਪੈਡਰੋ ਐਂਟਿਊਨਜ਼ (Economist Pedro Antunes) ਨੇ ਆਖਿਆ ਕਿ ਮੰਗਲਵਾਰ ਨੂੰ ਮਹਿੰਗਾਈ ਬਾਰੇ ਜਾਰੀ ਕੀਤੇ ਗਏ ਡਾਟਾ ਵਿੱਚ ਗਰੌਸਰੀ ਦੀਆਂ ਕੀਮਤਾਂ ਕੁੱਝ ਹੱਦ ਤੱਕ ਮੱਠੀਆਂ ਪੈਣ ਦਾ ਸੰਕੇਤ ਵੀ ਮਿਲਿਆ ਹੈ।
ਦਸੰਬਰ ਦੇ ਮਹੀਨੇ ਸਟੋਰਜ਼ ਤੋਂ ਖਰੀਦੇ ਗਏ ਫੂਡ ਦੀਆਂ ਕੀਮਤਾਂ 11 ਫੀ ਸਦੀ ਤੱਕ ਵੱਧ ਸਨ, ਜੋ ਕਿ ਨਵੰਬਰ ਵਿੱਚ ਫੂਡ ਦੀਆਂ 11·4 ਫੀ ਸਦੀ ਕੀਮਤਾਂ ਤੋਂ ਮਾਮੂਲੀ ਘੱਟ ਸਨ। 2021 ਦੇ ਮੁਕਾਬਲੇ 2022 ਵਿੱਚ ਗਰੌਸਰੀ ਦੀਆਂ ਕੀਮਤਾਂ 9·8 ਫੀ ਸਦੀ ਨਾਲ ਵੱਧ ਰਹੀਆਂ,1981 ਤੋਂ ਫੂਡ ਦੀਆਂ ਕੀਮਤਾਂ ਐਨੀ ਤੇਜ਼ੀ ਨਾਲ ਤੇ ਇਸ ਹੱਦ ਤੱਕ ਕਦੇ ਨਹੀਂ ਵਧੀਆਂ।
2022 ਵਿੱਚ ਤਾਂ ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਟਰੈਕ ਕੀਤੀ ਗਈ ਹਰੇਕ ਫੂਡ ਆਈਟਮ ਦੀਆਂ ਕੀਮਤਾਂ ਵੱਧ ਪਾਈਆਂ ਗਈਆਂ,ਸਿਰਫ ਡੱਬਾਬੰਦ ਸਾਮਨ (ਮੱਛੀ) ਦੀਆਂ ਕੀਮਤਾਂ ਹੀ ਘਟੀਆਂ,ਆਮ ਤੋਂ ਆਮ ਖਾਣਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਹੀ ਪਾਈਆਂ ਗਈਆਂ ਜਿਵੇਂ ਸੀਰੀਅਲਜ਼ ਦੀਆਂ ਕੀਮਤਾਂ 13·6 ਫੀ ਸਦੀ, ਪ੍ਰੋਸੈਸਡ ਮੀਟ 9·6 ਫੀ ਸਦੀ, ਤਾਜ਼ਾ ਸਬਜ਼ੀਆਂ 8·3 ਫੀ ਸਦੀ, ਤਾਜ਼ਾ ਫਲ 10·4 ਫੀ ਸਦੀ ਤੇ ਡੇਅਰੀ ਉਤਪਾਦ ਦੀਆਂ ਕੀਮਤਾਂ 8·6 ਫੀ ਸਦੀ ਵੱਧ ਰਹੀਆਂ।
