

Chandigarh,(Sada Channel News):- ਚੰਡੀਗੜ੍ਹ (Chandigarh) ਵਿੱਚ ਸਕੂਲਾਂ ਦੇ ਖੁੱਲਣ ਅਤੇ ਬੰਦ ਹੋਣ ਦੇ ਸਮੇਂ ਵਿੱਚ ਇੱਕ ਵਾਰ ਫੇਰ ਬਦਲਾਅ ਕੀਤਾ ਗਿਆ ਹੈ,ਸਿੱਖਿਆ ਵਿਭਾਗ (Department of Education) ਵੱਲੋਂ ਪਹਿਲੀ ਤੋਂ 12ਵੀਂ ਜਮਾਤ ਲਈ ਵੱਖ-ਵੱਖ ਸਮਾਂ ਨਿਰਧਾਰਿਤ ਕੀਤਾ ਗਿਆ ਹੈ,ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ (Director Harsuhinder Pal Singh Brar) ਵੱਲੋਂ ਜਾਰੀ ਹੁਕਮਾਂ ਅਨੁਸਾਰ ਸਕੂਲਾਂ ਦੇ ਸਮੇਂ ਵਿੱਚ ਕੀਤੀ ਗਈ ਤਬਦੀਲੀ 31 ਮਾਰਚ 2023 ਤੱਕ ਲਾਗੂ ਰਹੇਗੀ,ਪਹਿਲੀ ਤੋਂ ਪੰਜਵੀਂ ਜਮਾਤ ਦੇ ਸਟਾਫ਼ ਲਈ ਸਵੇਰ ਦੀ ਪਹਿਲੀ ਸ਼ਿਫ਼ਟ ਵਿੱਚ ਸਵੇਰੇ 10:40 ਤੋਂ ਸ਼ਾਮ 4:40 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ,ਜਦਕਿ ਦੂਸਰੀ ਸ਼ਿਫਟ ਵਿੱਚ ਵਿਦਿਆਰਥੀਆਂ ਦਾ ਨਿਰਧਾਰਿਤ ਸਮਾਂ ਦੁਪਹਿਰ 1:30 ਤੋਂ 4:30 ਵਜੇ ਤੱਕ ਹੈ।
ਛੇਵੀਂ ਜਮਾਤ ਤੋਂ ਬਾਅਦ ਦੇ ਸਟਾਫ਼ (Staff) ਲਈ ਸਵੇਰ ਦੀ ਸ਼ਿਫਟ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ,ਵਿਦਿਆਰਥੀਆਂ ਲਈ ਦੂਜੀ ਸ਼ਿਫਟ ਵਿੱਚ ਸਵੇਰੇ 9 ਵਜੇ ਤੋਂ 01:15 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ,ਇਨ੍ਹਾਂ ਤੋਂ ਇਲਾਵਾ ਬਾਕੀ ਸਾਰੀਆਂ ਜਮਾਤਾਂ ਦੇ ਸਟਾਫ਼ ਲਈ ਸਿੰਗਲ ਸ਼ਿਫਟ (Single Shift) ਵਿੱਚ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ,ਜਦਕਿ ਵਿਦਿਆਰਥੀਆਂ ਲਈ ਨਿਰਧਾਰਿਤ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2:20 ਵਜੇ ਤੱਕ ਹੈ।
