ਸਿੱਖ ਪ੍ਰਵਾਰ ਦੀ ਧੀ ਉੱਘੀ ਭਾਰਤੀ-ਅਮਰੀਕੀ ਰਿਪਬਲਿਕਨ ਆਗੂ ਨਿੱਕੀ ਹੈਲੀ ਲੜ ਸਕਦੀ ਹੈ 2024 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ

0
234
ਸਿੱਖ ਪ੍ਰਵਾਰ ਦੀ ਧੀ ਉੱਘੀ ਭਾਰਤੀ-ਅਮਰੀਕੀ ਰਿਪਬਲਿਕਨ ਆਗੂ ਨਿੱਕੀ ਹੈਲੀ ਲੜ ਸਕਦੀ ਹੈ 2024 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ

Sada Channel News:-

Washington,(Sada Channel News):- ਉੱਘੀ ਭਾਰਤੀ-ਅਮਰੀਕੀ ਰਿਪਬਲਿਕਨ ਆਗੂ ਨਿੱਕੀ ਹੈਲੀ (Indian-American Republican Leader Nikki Haley) ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ਵਿਚ ਲਿਜਾਣ ਵਾਲੀ ‘ਨਵੀਂ ਆਗੂ’ ਹੋ ਸਕਦੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ’ਤੇ ਜੋਅ ਬਾਈਡੇਨ ਨੂੰ ਦੂਜਾ ਕਾਰਜਕਾਲ ਮਿਲਣਾ ਸੰਭਵ ਨਹੀਂ,ਫ਼ੌਕਸ ਨਿਊਜ਼ (Fox News) ਨਾਲ ਇਕ ਇੰਟਰਵਿਊ ਵਿਚ ਦੱਖਣੀ ਕੈਰੋਲੀਨਾ (South Carolina) ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ।

ਇਹ ਪੁਛੇ ਜਾਣ ’ਤੇ ਕਿ ਕੀ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋ ਰਹੀ ਹੈ, 51 ਸਾਲਾ ਨੇਤਾ ਨੇ ਕਿਹਾ, ‘ਮੈਨੂੰ ਲਗਦਾ ਹੈ, ਤੁਸੀਂ ਨਜ਼ਰ ਰੱਖੋ। ਖ਼ੈਰ, ਮੈਂ ਇਥੇ ਕੋਈ ਐਲਾਨ ਨਹੀਂ ਕਰਨ ਜਾ ਰਹੀ ਹਾਂ,” ਹਾਲਾਂਕਿ ਇੰਟਰਵਿਊ ਦੌਰਾਨ, ਹੇਲੀ ਨੇ ਸੰਕੇਤ ਦਿਤਾ ਕਿ ਉਹ ਅਮਰੀਕਾ ਦੀ ਨਵੀਂ ਨੇਤਾ ਹੋ ਸਕਦੀ ਹੈ,ਹੇਲੀ ਨੇ ਕਿਹਾ, ‘ਪਰ ਜਦੋਂ ਤੁਸੀਂ ਰਾਸ਼ਟਰਪਤੀ ਅਹੁਦੇ ਦੀ ਦੌੜ ਨੂੰ ਦੇਖ ਰਹੇ ਹੋ ਤਾਂ ਤੁਸੀਂ ਦੋ ਚੀਜ਼ਾਂ ਨੂੰ ਦੇਖਦੇ ਹੋ।

ਤੁਸੀਂ ਪਹਿਲਾਂ ਦੇਖੋ ਕਿ ਕੀ ਮੌਜੂਦਾ ਸਥਿਤੀ ਨਵੀਂ ਲੀਡਰਸ਼ਿਪ ਦਾ ਸੰਕੇਤ ਦੇ ਰਹੀ ਹੈ? ਦੂਸਰਾ ਸਵਾਲ ਇਹ ਹੈ ਕਿ ਕੀ ਮੈਂ ਉਹ ਵਿਅਕਤੀ ਹਾਂ ਜੋ ਇਕ ਨਵੇਂ ਨੇਤਾ ਵਜੋਂ ਉਭਰ ਸਕਦਾ ਹਾਂ, ਹਾਂ, ਸਾਨੂੰ ਇਕ ਨਵੀਂ ਦਿਸ਼ਾ ਵਿਚ ਜਾਣ ਦੀ ਲੋੜ ਹੈ?  ਅਮਰੀਕੀ ਰਾਸ਼ਟਰਪਤੀ ਦੀ ਅਗਲੀ ਚੋਣ 5 ਨਵੰਬਰ, 2024 ਨੂੰ ਹੋਣੀ ਹੈ।

LEAVE A REPLY

Please enter your comment!
Please enter your name here