
CHANDIGARH,(SADA CHANNEL NEWS):- ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਸਕੀਮ (Mid-Day Meal Scheme) ਤਹਿਤ ਹਰ ਰੋਜ਼ ਇੱਕੋ ਕਿਸਮ ਦਾ ਖਾਣਾ ਨਹੀਂ ਦਿੱਤਾ ਜਾਵੇਗਾ,ਸਗੋਂ ਉਨ੍ਹਾਂ ਨੂੰ ਬਿਲਕੁਲ ਵੱਖਰਾ ਅਤੇ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ,ਇੰਨਾ ਹੀ ਨਹੀਂ ਵਿਦਿਆਰਥੀ ਹਫ਼ਤੇ ਵਿੱਚ ਇੱਕ ਵਾਰ ਖੀਰ ਦਾ ਆਨੰਦ ਵੀ ਲੈ ਸਕਣਗੇ,ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ (Mid-Day Meal) ਲਈ ਹਫ਼ਤਾਵਾਰੀ ਮੇਨਿਊ ਤਿਆਰ ਕੀਤਾ ਹੈ,ਜਿਸ ਮੁਤਾਬਕ ਸਕੂਲਾਂ ਵਿੱਚ ਖਾਣਾ ਤਿਆਰ ਕੀਤਾ ਜਾਵੇਗਾ।
ਵਿਭਾਗ ਵੱਲੋਂ ਸਕੂਲਾਂ ਨੂੰ ਆਦੇਸ਼ ਭੇਜ ਦਿੱਤੇ ਗਏ ਹਨ,ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ,ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਮਿਡ-ਡੇ-ਮੀਲ (Mid-Day Meal Scheme) ਦੀ ਕੁਆਲਿਟੀ ਨੂੰ ਲੈ ਕੇ ਕਾਫੀ ਗੰਭੀਰ ਹੋ ਗਈ ਹੈ,ਇਸ ਤੋਂ ਬਾਅਦ ਖਾਣਾ ਬਣਾਉਣ ਤੋਂ ਲੈ ਕੇ ਹੋਰ ਕੰਮਾਂ ਨੂੰ ਪੂਰਾ ਕਰਨ ਲਈ ਸਾਰੇ ਸਕੂਲਾਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ,ਇਸ ਤੋਂ ਬਾਅਦ ਹੁਣ ਇਸ ਦਿਸ਼ਾ ‘ਚ ਕਦਮ ਚੁੱਕੇ ਗਏ ਹਨ।
ਵਿਦਿਆਰਥੀਆਂ ਨੂੰ ਗਰਮ ਭੋਜਨ ਪਰੋਸਿਆ ਜਾਵੇਗਾ,ਰੋਜ਼ਾਨਾ ਖਾਣੇ ਲਈ ਇੱਕ ਵੱਖਰਾ ਮੇਨਿਊ ਤਿਆਰ ਕੀਤਾ ਗਿਆ ਹੈ,ਉਸ ਮੁਤਾਬਕ ਭੋਜਨ ਤਿਆਰ ਕੀਤਾ ਜਾਵੇਗਾ,ਇਸ ਤੋਂ ਪਹਿਲਾਂ ਵੀ ਸਰਕਾਰ ਨੇ ਮਿਡ-ਡੇ-ਮੀਲ ਲਈ ਮੇਨਿਊ (Menu For Mid-Day Meal) ਤਿਆਰ ਕੀਤਾ ਸੀ ਪਰ ਇਸ ਦੌਰਾਨ ਕੋਰੋਨਾ ਮਹਾਮਾਰੀ ਨੇ ਦਸਤਕ ਦੇ ਦਿੱਤੀ ਸੀ,ਇਸ ਕਾਰਨ ਕਈ ਥਾਵਾਂ ‘ਤੇ ਮੇਨਿਊ ਦੀ ਪਾਲਣਾ ਨਹੀਂ ਹੋ ਰਹੀ ਸੀ,ਦੱਸ ਦੇਈਏ ਕਿ ਸੂਬੇ ਦੇ ਸਰਕਾਰੀ,ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ (Primary And Elementary Schools) ਵਿੱਚ ਪੜ੍ਹਦੇ 17 ਲੱਖ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ,ਇਸ ਕੰਮ ਵਿੱਚ 42 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।
