

Chandigarh, 30 January 2023 , (Sada Channel News):- ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (Deputy Inspector General of Police) ਵਜੋਂ ਪਦਉੱਨਤ ਕੀਤੇ ਗਏ ਪੰਜ ਆਈਪੀਐਸ ਅਧਿਕਾਰੀਆਂ ਵਿੱਚੋਂ ਦੋ ਰਾਕੇਸ਼ ਕੌਸ਼ਲ (Rakesh Kaushal) ਅਤੇ ਅਜੈ ਮਲੂਜਾ (Ajay Maluja) ਨੂੰ ਅੱਜ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਸਨਮਾਨਿਤ ਕੀਤਾ ਗਿਆ,ਇਹ ਸਮਾਗਮ ਡੀ.ਜੀ.ਪੀ. ਪੰਜਾਬ ਦੇ ਦਫਤਰ ਕਰਵਾਇਆ ਗਿਆ।
ਜਿਸ ਦੌਰਾਨ ਡੀ.ਜੀ.ਪੀ. ਗੌਰਵ ਯਾਦਵ ਨੇ ਦੋਵਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ,ਇਸ ਦੌਰਾਨ ਜਤਿੰਦਰ ਔਲਖ ਆਈ.ਜੀ.ਪੀ. ਇੰਟੈਲੀਜੈਂਸ ਪੰਜਾਬ ਅਤੇ ਸੁਖਚੈਨ ਸਿੰਘ ਗਿੱਲ ਆਈ.ਜੀ.ਪੀ ਹੈੱਡਕੁਆਰਟਰ ਪੰਜਾਬ (Sukhchain Singh Gill IGP Headquarters Punjab) ਵੀ ਹਾਜ਼ਰ ਸਨ,ਦੱਸ ਦੇਈਏ ਕਿ ਪੰਜ ਆਈ.ਪੀ.ਐਸ. (IPS) ਇਨ੍ਹਾਂ ਅਫਸਰਾਂ ਨੂੰ ਹਾਲ ਹੀ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (Deputy Inspector General of Police) ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ,ਜਿਨ੍ਹਾਂ ਵਿੱਚੋਂ ਦੋ ਅਧਿਕਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ।
