ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ‘ਤੇ ਧੋਖਾਧੜੀ ਦੇ ਦੋਸ਼,ਵਿਦੇਸ਼ ਭੱਜ ਜਾਣ ‘ਤੇ ਪੀੜਤਾਂ ਨੇ ਅੱਜ ਸੀਪੀ ਦਫ਼ਤਰ (CP Office) ਦੇ ਬਾਹਰ ਧਰਨਾ

0
29
ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ‘ਤੇ ਧੋਖਾਧੜੀ ਦੇ ਦੋਸ਼,ਵਿਦੇਸ਼ ਭੱਜ ਜਾਣ ‘ਤੇ ਪੀੜਤਾਂ ਨੇ ਅੱਜ ਸੀਪੀ ਦਫ਼ਤਰ (CP Office) ਦੇ ਬਾਹਰ ਧਰਨਾ

Sada Channel News:-

Jalandhar,(Sada Channel News):- ਪੰਜਾਬ ਦੇ ਜਲੰਧਰ ਤੋਂ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ (Famous Comedian Kake Shah) ਲੋਕਾਂ ਨਾਲ ਠੱਗੀ ਮਾਰ ਕੇ ਵਿਦੇਸ਼ ਭੱਜ ਗਿਆ ਹੈ,ਇਸ ਕਾਮੇਡੀਅਨ ਖ਼ਿਲਾਫ਼ ਅੱਜ ਜਲੰਧਰ ਪੁਲੀਸ ਕਮਿਸ਼ਨਰ ਦਫ਼ਤਰ (Jalandhar Police Commissioner Office) ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ,ਲੋਕਾਂ ਦਾ ਕਹਿਣਾ ਹੈ ਕਿ ਕਾਕੇ ਸ਼ਾਹ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ,ਲੋਕਾਂ ਨੇ ਕਿਹਾ ਉਸ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਤਿੰਨ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਵਿਦੇਸ਼ ਭੱਜ ਜਾਣ ‘ਤੇ ਪੀੜਤਾਂ ਨੇ ਅੱਜ ਸੀਪੀ ਦਫ਼ਤਰ (CP Office) ਦੇ ਬਾਹਰ ਧਰਨਾ ਦਿੰਦੇ ਹੋਏ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਹਨ,ਕਾਕੇ ਸ਼ਾਹ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ,ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਵਾਰ-ਵਾਰ ਕਿਹਾ ਕਿ ਕਾਕੇ ਸ਼ਾਹ ਵਿਦੇਸ਼ ਚਲ ਜਾਵੇਗਾ ਉਸ ਨੂੰ ਗ੍ਰਿਫ਼ਤਾਰ ਕਰ ਲਵੇ।

ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ,ਪੀੜਤ ਨੇ ਦੱਸਿਆ ਕਿ ਕਾਕੇ ਸ਼ਾਹ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ 6 ਲੱਖ ਰੁਪਏ ਲਏ ਸਨ,ਕਾਕੇ ਸ਼ਾਹ ਦਾ ਭਰਾ ਪੈਸੇ ਲੈਣ ਉਸ ਦੇ ਘਰ ਆਇਆ,ਕਾਕੇ ਸ਼ਾਹ ਦੇ ਭਰਾ ਦਾ ਨਾਂ ਵੀ ਐਫਆਈਆਰ ਵਿੱਚ ਦਰਜ ਕੀਤਾ ਗਿਆ ਸੀ ਪਰ ਕਾਕੇ ਸ਼ਾਹ ਨੇ ਸਿਆਸੀ ਦਬਾਅ ਬਣਾ ਕੇ ਆਪਣੇ ਭਰਾ ਦਾ ਨਾਂ ਐਫਆਈਆਰ ਵਿੱਚੋਂ ਹਟਾ ਦਿੱਤਾ।

LEAVE A REPLY

Please enter your comment!
Please enter your name here