
Jalandhar,(Sada Channel News):- ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਿਸ (Punjab Police) ਨੇ ਸਖ਼ਤੀ ਕੀਤੀ ਹੋਈ ਹੈ ਇਸੇ ਤਹਿਤ ਜਲੰਧਰ ਦੇ ਪੀਪੀਐੱਸ ਅਧਿਕਾਰੀ ਸਵਰਨਦੀਪ ਸਿੰਘ (PPS officer Swarndeep Singh) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ / ਨਸ਼ਾ ਤਸਕਰਾਂ / ਮਾਈਨਿੰਗ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕੀਤੀ ਗਈ ਹੈ,ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਨਾਜਾਇਜ਼ ਮਾਈਨਿੰਗ (Illegal Mining) ਕਰਨ ਵਾਲੇ 1 ਵਿਅਕਤੀ ਨੂੰ ਟਰੈਕਟਰ ਸੋਨਾ ਲੀਕਾ DI – 35 ਸਮੇਤ ਰੇਤ ਦੀ ਭਰੀ ਟਰਾਲੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆ ਪੀ.ਪੀ.ਐਸ ਉਪ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ (PPS Deputy Police Captain Gurpreet Singh) ਨੇ ਦੱਸਿਆਂ ਕਿ ਅੱਜ ਮਿਤੀ 09.02.2023 ਨੂੰ ਏ.ਐਸ.ਆਈ ਮੋਹਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਿੰਡ ਮਾਣਕ ਕੋਲ ਮੌਜੂਦ ਸੀ ਤਾਂ ਪੁਲਿਸ ਪਾਰਟੀ ਵੱਲੋਂ 1 ਵਿਅਕਤੀ ਨੂੰ ਟਰੈਕਟਰ ਸੋਨਾ ਲੀਕਾ 35 – D,ਸਮੇਤ ਰੇਤਾ ਦੀ ਭਰੀ ਟਰਾਲੀ ਸਮੇਤ ਕਾਬੂ ਕੀਤਾ ਗਿਆ ਅਤੇ ਟਰੈਕਟਰ ਚਾਲਕ ਵੱਲੋਂ ਰੇਤਾ ਦੀ ਢੋਆ ਢੁਆਈ ਕਰਨ ਸਬੰਧੀ ਪੜਤਾਲ ਕੀਤੀ ਗਈ,ਟਰੈਕਟਰ ਚਾਲਕ ਤੋਂ ਰੇਤ ਦੀ ਢੋਆ ਢੁਆਈ ਕਰਨ ਸਬੰਧੀ ਸਬੂਤ ਪੇਸ਼ ਕਰਨ ਲਈ ਕਿਹਾ ਜੋ ਉਹ ਪੇਸ਼ ਨਾ ਕਰ ਸਕਿਆ,ਜਿਸ ’ਤੇ ਪੁਲਿਸ ਪਾਰਟੀ ਨੇ ਮਾਈਨਿੰਗ ਅਫਸਰ ਰੋਹਿਤ ਸਿੰਘ ਨੂੰ ਸੂਚਨਾ ਦਿੱਤੀ ਗਈ,ਜਿਹਨਾ ਨੇ ਮੌਕਾ ’ਤੇ ਪਹੁੰਚ ਕੇ ਇਸ ਦੀ ਪੜਤਾਲ ਕੀਤੀ ਤਾਂ ਮਾਮਲਾ ਨਾਜਾਇਜ਼ ਮਾਇਨਿੰਗ ਦਾ ਹੋਣਾ ਪਾਇਆ ਗਿਆ ਅਤੇ ਟਰੈਕਟਰ ਮਾਲਕ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਪਰਗਟ ਸਿੰਘ ਵਾਸੀ ਗੱਟਾ ਮੁੰਡੀ ਕਾਸੂ ਥਾਣਾ ਲੋਹੀਆ ਦੇ ਖਿਲਾਫ ਕਾਰਵਾਈ ਕਰਦਿਆ ਉਸ ਦਾ ਚਲਾਨ ਕਰਕੇ ਟਰੈਕਟਰ ਟਰਾਲੀ ਥਾਣਾ ਹਜਾ ਵਿੱਚ ਬੰਦ ਕਰਵਾਈ ਗਈ,ਮਾਮਲੇ ਦੀ ਅਗਲੀ ਪੜਤਾਲ ਮਾਈਨਿੰਗ ਵਿਭਾਗ (Department of Mining) ਵੱਲੋਂ ਕੀਤੀ ਜਾ ਰਹੀ ਹੈ।
