ਇੰਗਲੈਂਡ ਵਿਚ 20 ਸਾਲਾ ਸਿੱਖ ਨੌਜਵਾਨ Sarbjot Singh Johal ਖਰੀਦ ਸਕਦੇ ਹਨ ਮੋਰੇਕੈਂਬੇ ਲੀਗ ਵਨ ਕਲੱਬ

0
180
ਇੰਗਲੈਂਡ ਵਿਚ 20 ਸਾਲਾ ਸਿੱਖ ਨੌਜਵਾਨ ਸਰਬਜੋਤ ਸਿੰਘ ਜੌਹਲ ਖਰੀਦ ਸਕਦੇ ਹਨ ਮੋਰੇਕੈਂਬੇ ਲੀਗ ਵਨ ਕਲੱਬ

Sada Channel News:-

London,(Sada Channel News):- ਇੰਗਲੈਂਡ ਵਿਚ ਸਿੱਖ ਨੌਜਵਾਨ ਸਰਬਜੋਤ ਸਿੰਘ ਜੌਹਲ (Sarbjot Singh Johal) (20) ਮੋਰੇਕੈਂਬੇ ਲੀਗ ਵਨ ਕਲੱਬ (Morecambe League One Club) ਦੇ ਮਾਲਕ ਬਣ ਸਕਦੇ ਹਨ,ਉਹਨਾਂ ਨੇ ਮੋਰੇਕੈਂਬੇ ਐਫਸੀ ਟੇਕਓਵਰ (Morecambe FC Takeover) ਬੋਲੀ ਵਿਚ ਟਾਈਸਨ ਫਿਊਰੀ (Tyson Fury) ਨੂੰ ਪਛਾੜ ਦਿੱਤਾ,20 ਸਾਲਾ ਸਰਬਜੋਤ ਸਿੰਘ ਜੌਹਲ ਫੁੱਟਬਾਲ ਕਲੱਬ ਖਰੀਦਣ ਵਾਲਾ ਇੰਗਲੈਂਡ (England) ਦਾ ਸਭ ਤੋ ਘੱਟ ਉਮਰ ਦਾ ਨੌਜਵਾਨ ਮਾਲਕ ਹੋਵੇਗਾ,ਸਰਬਜੋਤ ਜੌਹਲ ਇਕ ਉਦਯੋਗਪਤੀ ਹੈ,ਜੌਹਲ ਜਨਵਰੀ 2022 ਤੋਂ ਸਰਬ ਕੈਪੀਟਲ, ਇੱਕ ਪ੍ਰਾਈਵੇਟ ਇਕੁਇਟੀ ਫਰਮ,ਨਾਮਕ ਇੱਕ ਕੰਪਨੀ ਦੇ ਚੇਅਰਮੈਨ ਵਜੋਂ ਸੂਚੀਬੱਧ ਹੈ।

ਮੋਰੇਕੈਂਬੇ ਦੀ ਕੀਮਤ ਦਾ ਅੰਦਾਜ਼ਾ £20 ਮਿਲੀਅਨ ਹੈ,ਪਰ ਇਹ ਸਪਸ਼ਟ ਨਹੀਂ ਕਿ ਸਰਬਜੋਤ ਸਿੰਘ ਜੌਹਲ ਕਿੰਨੀ ਕੀਮਤ ਅਦਾ ਕਰਨ ਲਈ ਸਹਿਮਤ ਹੈ,20 ਸਾਲ ਦੀ ਉਮਰ ਵਿੱਚ,ਸਰਬਜੋਤ ਸਿੰਘ ਜੌਹਲ ਇੱਕ ਇੰਗਲਿਸ਼ ਫੁੱਟਬਾਲ ਕਲੱਬ (An English football Club) ਦਾ ਸਭ ਤੋਂ ਘੱਟ ਉਮਰ ਦਾ ਮਾਲਕ ਬਣਨ ਲਈ ਸਭ ਤੋਂ ਅੱਗੇ ਹੈ,ਹਾਲਾਂਕਿ ਮੋਰੇਕੈਂਬੇ ਕਲੱਬ (Morecambe Club) ਨੇ ਅਜੇ ਤਕ ਇਸ ਡੀਲ ਦੀ ਪੁਸ਼ਟੀ ਨਹੀਂ ਕੀਤੀ,ਮੋਰੇਕੈਂਬੇ ਦੇ ਚੇਅਰਮੈਨ ਗ੍ਰਾਹਮ ਹੋਵਜ਼ ਕਿਹਾ ਕਿ ਸਰਬਜੋਤ ਜੌਹਲ ਕਲੱਬ (Sarbjot Johal Club) ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਣ ਲਈ ਪ੍ਰੋਜੈਕਟ ਸ਼ੁਰੂ ਕਰਨ ਲਈ ਉਤਸੁਕ ਹੈ।

LEAVE A REPLY

Please enter your comment!
Please enter your name here