New Delhi,(Sada Channel News):- Turkey-Syria Earthquake News: ਤੁਰਕੀ ਅਤੇ ਸੀਰੀਆ (Turkey And Syria) ‘ਚ ਭੂਚਾਲ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ,ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ,ਜ਼ਖਮੀਆਂ ਦੀ ਗਿਣਤੀ 64 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ,95 ਤੋਂ ਵੱਧ ਦੇਸ਼ ਮਦਦ ਦੇ ਰਹੇ ਹਨ,ਇਸ ਦੌਰਾਨ ਭਾਰਤੀ ਬਚਾਅ ਦਲ ਨੇ ਤੁਰਕੀ ਦੇ ਨੂਰਦਗੀ ਸ਼ਹਿਰ ‘ਚ 6 ਸਾਲਾ ਬੱਚੀ ਨੂੰ ਬਚਾਇਆ ਹੈ,ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕੀਤਾ ਅਤੇ ਲਿਖਿਆ – ਆਪਰੇਸ਼ਨ ਦੋਸਤ ਦੇ ਤਹਿਤ ਤੁਰਕੀ ਪਹੁੰਚੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) (National Disaster Response Force (NDRF)) ਨੇ ਇੱਕ ਬੱਚੀ ਨੂੰ ਬਚਾਇਆ ਹੈ।
ਕਈ ਸ਼ਹਿਰਾਂ ਵਿੱਚ ਤਾਪਮਾਨ ਮਨਫ਼ੀ 2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ,ਲੋਕ ਆਪਣੇ ਆਪ ਨੂੰ ਗਰਮ ਰੱਖਣ ਲਈ ਕੱਪੜਿਆਂ ਨੂੰ ਸਾੜ ਰਹੇ ਹਨ,ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਹਾਈਪੋਥਰਮੀਆ (Hypothermia) ਦਾ ਖ਼ਤਰਾ ਹੁੰਦਾ ਹੈ,ਤੁਰਕੀ ਦੇ ਗਾਜ਼ੀਅਨਟੇਪ ਸ਼ਹਿਰ (Gaziantep City) ਦੇ ਰਹਿਣ ਵਾਲੇ ਅਹਿਮਤ ਹੁਸੈਨ ਨੇ ਕਿਹਾ- ਸਥਿਤੀ ਬਹੁਤ ਖਰਾਬ ਹੈ,ਬੱਚੇ ਠੰਢ ਮਹਿਸੂਸ ਕਰ ਰਹੇ ਹਨ,ਇੱਥੋਂ ਤੱਕ ਕਿ ਕੁੜੀਆਂ ਵੀ ਮਲਬੇ ਹੇਠ ਦੱਬੀਆਂ ਹੋਈਆਂ ਹਨ।
