ਗੰਨੇ ਦੇ ਪੈਸਿਆਂ ਦੀ ਅਦਾਇਗੀ ਸਮੇਂ ਸਰ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਜੀ ਐੱਮ ਮੁਕੇਰੀਆਂ ਖ਼ਿਲਾਫ਼ ਮੁਕੇਰੀਆਂ ਪੁਲਿਸ ਨੂੰ ਦਿੱਤਾ ਗਿਆ ਸ਼ਕਾਇਤ ਪੱਤਰ

0
53
ਗੰਨੇ ਦੇ ਪੈਸਿਆਂ ਦੀ ਅਦਾਇਗੀ ਸਮੇਂ ਸਰ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਜੀ ਐੱਮ ਮੁਕੇਰੀਆਂ ਖ਼ਿਲਾਫ਼ ਮੁਕੇਰੀਆਂ ਪੁਲਿਸ ਨੂੰ ਦਿੱਤਾ ਗਿਆ ਸ਼ਕਾਇਤ ਪੱਤਰ

Sada Channel News:-

ਗੰਨੇ ਦੇ ਪੈਸਿਆਂ ਦੀ ਅਦਾਇਗੀ ਸਮੇਂ ਸਰ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਜੀ ਐੱਮ ਮੁਕੇਰੀਆਂ ਖ਼ਿਲਾਫ਼ ਮੁਕੇਰੀਆਂ ਪੁਲਿਸ ਨੂੰ ਦਿੱਤਾ ਗਿਆ ਸ਼ਕਾਇਤ ਪੱਤਰ


ਮੁਕੇਰੀਆਂ 12 ਫ਼ਰਵਰੀ (ਹਰਭਜਨ ਸਿੰਘ ਢਿੱਲੋਂ),(Sada Channel News):- ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਹਲਕਾ ਮੁਕੇਰੀਆਂ ਜਿਲ੍ਹਾ ਹੁਸਿਆਰਪੁਰ (ਪੰਜਾਬ) ਤੇ ਸਮੂਹ ਮੈਬਰਾਂਨ ਵੱਲੋਂ ਗੰਨੇ ਦੇ ਪੈਸਿਆਂ ਦੀ ਅਦਾਇਗੀ ਸਮੇਂ ਸਰ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਜੀ ਐੱਮ ਮੁਕੇਰੀਆਂ ਖ਼ਿਲਾਫ਼ ਮੁਕੇਰੀਆਂ ਪੁਲਿਸ ਨੂੰ ਦਿੱਤਾ ਗਿਆ ਪ੍ਰਧਾਨ ਬਲਕਾਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਅਸੀਂ ਸਮੂਹ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਹਲਕਾ ਮੁਕੇਰੀਆਂ ਆਪਣੇ ਇਲਾਕੇ ਵਿੱਚ ਕਰੀਬ 500 ਪਿੰਡਾਂ ਵਿੱਚ ਗੰਨੇ ਦੀ ਖੇਤੀ ਕਰਦੇ ਹਾਂ,ਇਹ ਜ਼ਮੀਨ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨਾਲ ਸਬੰਧਤ ਹੈ ,ਇਹ ਸਾਰੇ ਇਲਾਕੇ ਦਾ ਗੰਨਾ ਇੰਡੀਅਨ ਸੂਗਰੇਜ਼ ਲਿਮਟਡ ਖੰਡ ਮਿੱਲ ਮੁਕੇਰੀਆਂ ਵੱਲੋਂ ਖਰੀਦਿਆ ਜਾਂਦਾ ਹੈ ਅਤੇ ਮਿੱਲ ਮੈਨੇਜਟਮੈਂਟ ਵੱਲੋਂ ਜਿਸ ਦਿਨ ਤੋਂ ਮਿੱਲ ਵਿੱਚ ਗੰਨਾ ਵੇਚਿਆ ਜਾਂਦਾ ਹੈ ਅਤੇ ਵਜ਼ਨ ਕਰਕੇ ਕੰਡਾ ਤੋਲ ਪਰਚੀ ਦਿੱਤੀ ਜਾਂਦੀ ਹੈ,ਉਸ ਦਿਨ ਤੋਂ 14 ਦਿਨ ਦੇ ਅੰਦਰ ਮਿੱਲ ਮੈਨੇਜਮੈਂਟ ਵੱਲੋਂ ਕਿਸਾਨ ਨੂੰ ਵੇਚੇ ਹੋਏ ਗੰਨੇ ਦੀ ਪੈਮੇਂਟ ਐਕਟ ਅਨੁਸਾਰ ਦੇਣੀ ਹੁੰਦੀ ਹੈ,ਪਰ ਮਿੱਲ ਮੈਨੇਜਰ ਜੀ.ਐਮ ਸੰਜੇ ਸਿੰਘ ਕਿਸਾਨਾਂ ਨੂੰ ਬਹੁਤ ਹੀ ਖੱਜਲ ਖੁਆਰ ਕਰਦਾ ਹੈ।

ਇਸ ਮੈਨੇਜਰ ਨੇ ਕਈ ਵਾਰ ਕਿਸਾਨਾਂ ਨਾਲ ਲਿਖਤੀ ਵਾਅਦਾ ਵੀ ਕੀਤਾ ਹੈ ਕੀ ਮੈਂ ਕਿਸਾਨਾਂ ਦੀ ਰਹਿੰਦੀ ਬਕਾਇਆ ਰਾਸ਼ੀ 7 ਫਰਵਰੀ 2023 ਤੱਕ 4 ਦਿਨਾਂ ਦੇ ਵਿੱਚ ਦੇ ਦੇਵਾਂਗਾ ਪਰ ਇਹ ਆਪਣੇ ਲਿਖਤੀ ਵਾਅਦੇ ਤੋਂ ਵੀ ਮੁੱਕਰ ਰਿਹਾ ਹੈ ,ਇੱਕ ਫ਼ੈਸਲਾ ਇਸ ਨੇ ਕਿਸਾਨ ਜਥੇਬੰਦੀ ਨਾਲ ਐਸ.ਡੀ.ਐਮ ਮੁਕੇਰੀਆਂ ਦੀ ਹਾਜਰੀ ਵਿੱਚ ਮਿਤੀ 30-09,23 ਨੂੰ ਆਪਣੇ ਮਿੱਲ ਦੇ ਲੈਟਰ ਪੈਡ ਤੇ ਲਿਖਤੀ ਦਿਤੀ ਸੀ ਇੱਕ ਆਰ.ਟੀ.ਆਈ ਨੰ 106 ਮਿਤੀ 01-02/23 ਵਿੱਚ ਸਹਾਇਕ ਗੰਨਾ ਵਿਕਾਸ ਅਫਸਰ ਜ਼ਿਲ੍ਹਾ ਗੁਰਦਾਸਪੁਰ ਜੀ ਨੇ ਲਿਖਤੀ ਦੱਸਿਆ ਹੈ, ਮੁਕੇਰੀਆਂ ਮਿੱਲ ਮੈਨੇਜਰ ਸੰਜੇ ਸਿੰਘ ਨੇ । ਲੱਖ ਕੁਆਇੰਟਲ ਗੰਨਾ ਤੇਗਪੁਰ ਏਰੀਏ ਦਾ ਵਾਧੂ ਰੂਪ ਵਿੱਚ ਲੈ ਲਿਆ ਹੈ ਅਤੇ ਇਸੇ ਤਰਾਂ ਹੀ ਜ਼ਿਲ੍ਹਾ ਗੁਰਦਾਸਪੁਰ ਦੀ ਸਹਿਕਾਰੀ ਮਿੱਲ ਦਾ ਗੰਨਾ 3 ਲੱਖ ਕੁਆਇੰਟਲ ਗੰਨਾ ਮੁਕੇਰੀਆਂ ਮਿੱਲ ਨੂੰ ਦੇ ਦਿੱਤਾ ਹੈ ਅਤੇ ਇੱਕ ਅਰ.ਟੀ.ਆਈ ਨੰ 4647 ਮਿਤੀ 7 .2.23 ਸਬੰਧਤ ਲੋਕ ਸੂਚਨਾ ਅਫਸਰ ਕਮ-ਖੇਤੀਬਾੜੀ ਅਫਸਰ ਹੁਸ਼ਿਆਰਪੁਰ ਜੀ ਦੀ ਆਰ.ਟੀ ਆਈ ਤੋਂ ਸਾਬਤ ਹੁੰਦਾ ਹੈ ਕਿ ਜੀ.ਐਮ ਸੰਜੇ ਸਿੰਘ ਕਨੂੰਨੀ ਐਕਟਾਂ ਦੀ ਉਲੰਘਣਾ ਕਰਕੇ ਕਿਸਾਨਾਂ ਨਾਲ ਧੋਖਾਧੜੀ ਕਰਕੇ ਹਿਮਾਚਲ ਮ੍ਰਦੇਸ਼ ਦੇ ਕਿਸਾਨਾਂ ਨੂੰ ਵੀ ਪਰਚੀਆਂ ਦੇ ਰਿਹਾ ਹੈ ਜਿਸ ਕਾਰਨ ਮੁਕੇਰੀਆਂ ਏਰੀਏ ਦੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

LEAVE A REPLY

Please enter your comment!
Please enter your name here