ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ ਸੂਬੇ ਦੇ 3 ਟੋਲ ਪਲਾਜ਼ੇ

0
276
ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ ਸੂਬੇ ਦੇ 3 ਟੋਲ ਪਲਾਜ਼ੇ

Sada Channel News:-

Chandigarh,(Sada Channel News):- ਲੋਕ ਨਿਰਮਾਣ ਵਿਭਾਗ (Public Works Department) ਨੇ ਇਸ ਦੀ ਪੁਸ਼ਟੀ ਕੀਤੀ ਹੈ,ਵਿਭਾਗ ਮੁਤਾਬਕ ਸੀ.ਐਮ.ਭਗਵੰਤ ਮਾਨ (CM Bhagwant Mann) ਖੁਦ ਇਨ੍ਹਾਂ ਟੋਲਾਂ ‘ਤੇ ਪਹੁੰਚ ਕੇ ਲੋਕਾਂ ਨੂੰ ਇਨ੍ਹਾਂ ਦੇ ਬੰਦ ਹੋਣ ਦੀ ਜਾਣਕਾਰੀ ਦੇਣਗੇ,ਜਾਣਕਾਰੀ ਮੁਤਾਬਕ ਇਹ ਤਿੰਨੇ ਟੋਲ ਪਲਾਜ਼ਾ ਕਰੀਬ 1 ਮਹੀਨੇ ਤੋਂ ਬੰਦ ਪਏ ਹਨ,ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਕਾਰਜਕਾਲ 14 ਫਰਵਰੀ 2023 ਨੂੰ ਖਤਮ ਹੋਣ ਜਾ ਰਿਹਾ ਹੈ,ਇਸ ਸਬੰਧੀ ਚੰਡੀਗੜ੍ਹ (Chandigarh) ਤੋਂ ਦਸੂਹਾ ਵਾਇਆ ਬਲਾਚੌਰ ਨੂੰ ਜਾਂਦੇ ਸਮੇਂ ਪਹਿਲਾ ਟੋਲ ਪਲਾਜ਼ਾ ਮਜਾਰੀ,ਦੂਜਾ ਚੱਬੇਵਾਲ ਅਤੇ ਤੀਜਾ ਮਾਨਗੜ੍ਹ ਪਿੰਡ ਦਸੂਹਾ ਨੇੜੇ ਹੈ,ਅੱਜ 14 ਫਰਵਰੀ ਅੱਧੀ ਰਾਤ 12 ਤੋਂ ਤਿੰਨ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ,ਟੋਲ ਪਲਾਜ਼ਾ ਕੰਪਨੀ (Toll Plaza Company) ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ (Punjab Govt) ਨਾਲ ਮੀਟਿੰਗ ਕੀਤੀ ਹੈ,ਇਨ੍ਹਾਂ ਟੋਲ ਪਲਾਜ਼ਿਆਂ ਵਿੱਚੋਂ 2 ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅਤੇ 1 ਨਵਾਂਸ਼ਹਿਰ ਵਿੱਚ ਹੈ,ਟੋਲ ਕੰਪਨੀ (Toll Company) ਨੇ ਸਰਕਾਰ ਨੂੰ 2007 ‘ਚ ਸਥਾਪਿਤ ਟੋਲ ਵਧਾਉਣ ਦੀ ਬੇਨਤੀ ਕੀਤੀ ਸੀ,ਜਿਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਹੁਣ ਇਹ ਸੜਕ ਟੋਲ ਫਰੀ ਹੋ ਜਾਵੇਗੀ,ਮਿਲੀ ਜਾਣਕਾਰੀ ਮੁਤਾਬਕ ਤਿੰਨੇ ਟੋਲ ਪਲਾਜ਼ੇ ਇਕ ਹੀ ਕੰਪਨੀ ਦੇ ਹਨ।

LEAVE A REPLY

Please enter your comment!
Please enter your name here