RCB ਨੇ Patiala ਦੀ ਰਹਿਣ ਵਾਲੀ Kanika Ahuja ਨੂੰ 35 ਲੱਖ ਵਿੱਚ ਆਪਣੀ ਟੀਮ ਲਈ ਚੁਣਿਆ

0
120
RCB ਨੇ Patiala ਦੀ ਰਹਿਣ ਵਾਲੀ Kanika Ahuja ਨੂੰ 35 ਲੱਖ ਵਿੱਚ ਆਪਣੀ ਟੀਮ ਲਈ ਚੁਣਿਆ

SADA CHANNEL NEWS:-

PATIALA,(SADA CHANNEL NEWS):-   ਮਹਿਲਾ ਪ੍ਰੀਮੀਅਰ ਲੀਗ 2023 (Women’s Premier League 2023) ਦੀ ਨਿਲਾਮੀ ਸ਼ੁਰੂ ਹੋ ਗਈ ਹੈ,ਨਿਲਾਮੀ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ (Jio World Convention Center) ‘ਚ ਹੋ ਰਹੀ ਹੈ, WPL 2023 ਵਿੱਚ ਕੁੱਲ 5 ਟੀਮਾਂ (ਮੁੰਬਈ ਇੰਡੀਅਨਜ਼,ਦਿੱਲੀ ਕੈਪੀਟਲਜ਼, RCB, ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ ਭਾਗ ਲੈ ਰਹੀਆਂ ਹਨ,448 ਖਿਡਾਰੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ,ਜਿਨ੍ਹਾਂ ਨੂੰ ਬੀਸੀਸੀਆਈ ਨੇ ਨਿਲਾਮੀ ਲਈ ਸ਼ਾਰਟਲਿਸਟ ਕੀਤਾ ਹੈ,ਪਟਿਆਲਾ (Patiala) ਦੀ ਰਹਿਣ ਵਾਲੀ ਕਨਿਕਾ ਆਹੂਜਾ (Kanika Ahuja) ਨੂੰ ਆਰਸੀਬੀ (R. C. B.) ਨੇ 35 ਲੱਖ ਰੁਪਏ ਵਿੱਚ ਖਰੀਦਿਆ ਹੈ।

ਕਨਿਕਾ ਆਹੂਜਾ (Kanika Ahuja) ਜਿਥੇ ਆਲ ਰਾਉਂਡਰ (All Rounder) ਹੈ,ਉਥੇ ਹੀ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੀ ਹੈ,ਅਤੇ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਦੀ ਹੈ,ਇਥੇ ਝਿੱਲ ਪਿੰਡ ’ਚ ਸਥਿਤ ਕ੍ਰਿਕਟ ਹੱਬ ’ਚ ਕੋਚ ਕਮਲਪ੍ਰੀਤ ਸੰਧੂ ਨੇ ਉਸਨੂੰ ਟਰੇਨਿੰਗ ਦਿੱਤੀ ਹੈ ਜਿਸ ਦੇ ਸਦਕਾ ਉਹ ਪਹਿਲਾਂ ਭਾਰਤੀ ਟੀਮ ਵਾਸਤੇ ਚੁਣੀ ਗਈ ਅਤੇ ਹੁਣ ਆਰ. ਸੀ. ਬੀ. (R. C. B.) ਨੇ ਉਸਨੂੰ 35 ਲੱਖ ਰੁਪਏ ’ਚ ਆਪਣੀ ਟੀਮ ਲਈ ਚੁਣਿਆ ਹੈ,ਮਾਣ ਵਾਲੀ ਗੱਲ ਹੈ ਕਿ ਪਟਿਆਲਾ (Patiala) ਤੋਂ ਚੁਣੀ ਜਾਣ ਵਾਲੀ ਉਹ ਇਕਲੌਤੀ ਕ੍ਰਿਕਟਰ ਹੈ,ਇਥੇ ਇਹ ਵੀ ਵਰਣਨਯੋਗ ਹੈ,ਕਿ ਕ੍ਰਿਕਟ ਹੱਬ ਪਟਿਆਲਾ ਸ਼ਹਿਰ (Patiala City) ’ਚ ਕ੍ਰਿਕਟ ਦੀ ਸਿੱਖਲਾਈ ਵਾਸਤੇ ਪ੍ਰਸਿੱਧ ਕੇਂਦਰ ਵਜੋਂ ਸਥਾਪਿਤ ਹੋ ਚੁੱਕਾ ਹੈ। 

LEAVE A REPLY

Please enter your comment!
Please enter your name here