ਮਹਾਰਾਸ਼ਟਰ ਦੇ ਬਹਾਨੇ ਸਾਂਸਦ ਰਾਘਵ ਚੱਢਾ ਦਾ ਗਵਰਨਰ ਪੁਰੋਹਿਤ ‘ਤੇ ਨਿਸ਼ਾਨਾ

0
115
ਮਹਾਰਾਸ਼ਟਰ ਦੇ ਬਹਾਨੇ ਸਾਂਸਦ ਰਾਘਵ ਚੱਢਾ ਦਾ ਗਵਰਨਰ ਪੁਰੋਹਿਤ ‘ਤੇ ਨਿਸ਼ਾਨਾ

Sada Channel News:-

CHANDIGARH,(Sada Channel News):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਇੱਕ ਵਾਰ ਫਿਰ ਪੇਚ ਫਸ ਗਿਆ ਹੈ,ਇਸੇ ਵਿਚਾਲੇ ਸਾਂਸਦ ਰਾਘਵ ਚੱਢਾ (MP Raghav Chadha) ਨੇ ਬਨਵਾਰੀ ਲਾਲ ਪੁਰੋਹਿਤ ‘ਤੇ ਮਹਾਰਾਸ਼ਟਰ ਦੇ ਬਹਾਨੇ ਨਿਸ਼ਾਨਾ ਵਿੰਨ੍ਹਿਆ ਹੈ,ਦਰਅਸਲ ਸ਼ਿਵਸੇਨਾ ਵਿਵਾਦ ਮਾਮਲੇ ਵਿੱਚ ਸੁਪਰੀਮ ਕੋਰਟ (Supreme Court) ਨੇ ਸੁਣਵਾਈ ਕਰਦਿਆਂ ਕਿਹਾ ਕਿ ਰਾਜਪਾਲ ਨੂੰ ਸਿਆਸੀ ਖੇਤਰ ‘ਚ ਨਹੀਂ ਜਾਣਾ ਚਾਹੀਦਾ।

ਇਸੇ ਨੂੰ ਟਵੀਟ ਕਰਦੇ ਹੋਏ ਰਾਘਵ ਚੱਢਾ ਨੇ ਅਸਿੱਧੇ ਤੌਰ ‘ਤੇ ਪੰਜਾਬ ਦੇ ਗਵਰਨਰ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਟਵੀਟ ਵਿੱਚ ਲਿਖਿਆ ਕਾਪੀ,ਪੰਜਾਬ ਦੇ ਮਾਣਯੋਗ ਰਾਜਪਾਲ ਨੂੰ ਦੱਸ ਦੇਈਏ ਕਿ ਸਰਕਾਰੀ ਟੀਚਰਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ (Singapore) ਭੇਜਣ ਦੇ ਮੁੱਦੇ ‘ਤੇ ਰਾਜਪਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵਿਚ ਸ਼ੁਰੂ ਹੋਈ ਬਹਿਸ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ।

ਰਾਜਪਾਲ ਪੁਰੋਹਿਤ ਨੇ ਮਾਨ ਸਰਕਾਰ ਨੂੰ ਚਿੱਠੀ ਲਿਖੀ ਸੀ,ਇਸ ਵਿਚ ਟ੍ਰੇਨਿੰਗ ‘ਤੇ ਵਿਦੇਸ਼ ਗਏ ਟੀਚਰਾਂ ਨੂੰ ਸਿਲੈਕਟ ਕਰਨ ਸਬੰਧੀ ਕ੍ਰਾਈਟੇਰੀਆ ਦੇ ਨਾਲ-ਨਾਲ ਉਨ੍ਹਾਂ ਦੇ ਆਉਣ-ਜਾਣ, ਵਿਦੇਸ਼ ਵਿਚ ਰਹਿਣ ਤੇ ਖਾਣ-ਪੀਣ ‘ਤੇ ਆਏ ਖਰਚ ਦੀ ਡਿਟੇਲ ਮੰਗੀ ਸੀ,15 ਦਿਨ ਵਿਚ ਇਹ ਡਿਟੇਲ ਨਾ ਮਿਲਣ ਦੀ ਸੂਰਤ ਵਿਚ ਕਾਨੂੰਨੀ ਰਾਏ ਲੈ ਕੇ ਜ਼ਰੂਰੀ ਕਾਰਵਾਈ ਕਰਨ ਦੀ ਗੱਲ ਵੀ ਗਵਰਨਰ ਨੇ ਚਿੱਠੀ ਵਿਚ ਲਿਖੀ ਸੀ,ਰਾਜਪਾਲ ਦੀ ਇਸ ਚਿੱਠੀ ਦਾ ਜਵਾਬ ਦੇਣ ਦੇ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਮੈਂ 3 ਕਰੋੜ ਪੰਜਾਬੀਆਂ ਦਾ ਜਵਾਬਦੇਹ ਹਾਂ।

ਨਾ ਕਿ ਗਵਰਨਰ ਦਾ,ਇਸ ਨੂੰ ਹੀ ਮੇਰਾ ਜਵਾਬ ਸਮਝੋ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਚੰਡੀਗੜ੍ਹ ਵਿਚ ਰਾਜਪਾਲ ਦਾ ਨਾਂ ਲਏ ਬਿਨਾਂ ਕਿਹਾ ਕਿ ਪੰਜਾਬ ਦੇ ਫੈਸਲੇ ਜਨਤਾ ਵੱਲੋਂ ਚੁਣੇ ਹੋਏ (ਇਲੈਕਟਿਡ) ਲੋਕ ਲੈਣਗੇ,ਸਿਲੈਕਟਡ ਨਹੀਂ,ਉਨ੍ਹਾਂ ਕਿਹਾ ਕਿ ਸਿਲੈਕਟਡ ਲੋਕ ਇਲੈਕਟਡ ਲੋਕਾਂ ਵੱਲੋਂ ਲਏ ਗਏ ਫੈਸਲਿਆਂ ਵਿਚ ਬੇਵਜ੍ਹਾ ਆਪਣੀ ਲੱਤ ਨਾ ਫਸਾਉਣ,ਸਿਲੈਕਟਡ ਲੋਕ ਕਿਸੇ ਦੇ ਬਹਿਕਾਵੇ ਵਿਚ ਹਨ ਤੇ ਗਲਤਫਹਿਮੀ ਦਾ ਸ਼ਿਕਾਰ ਹਨ,ਉਹ ਕਾਨੂੰਨ ਦੀਆਂ ਧਮਕੀਆਂ ਨਾ ਦੇਣ,ਕਾਨੂੰ ਸਾਰਿਆਂ ਲਈ ਇਕੋ ਜਿਹਾ ਹੈ ਤੇ ਅਸੀਂ ਵੀ ਕਾਨੂੰਨ ਜਾਣਦੇ ਹਾਂ।

LEAVE A REPLY

Please enter your comment!
Please enter your name here