

CHANDIGARH,(SADA CHANNEL NEWS):- ਪੰਜਾਬੀ ਫਿਲਮ ਜਗਤ ਨਾਲ ਜੁੜੀ ਇੱਕ ਬੇਹੱਦ ਦੁਖ਼ਦ ਖਬਰ ਸਾਹਮਣੇ ਆਈ ਹੈ,ਪੰਜਾਬ ਫਿਲਮਾਂ ਦੇ ਮਸ਼ਹੂਰ ਅਦਾਕਾਰ ਅੰਮ੍ਰਿਤਪਾਲ ਛੋਟੂ ਦਾ ਦੇਹਾਂਤ ਹੋ ਗਿਆ ਹੈ,ਇਸ ਗੱਲ ਦੀ ਜਾਣਕਾਰੀ PFTAA Punjabi Film And TV Actors Assocation’ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਦਿੱਤੀ ਹੈ,ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਸੀ ਤੇ ਸ਼ੁੱਕਰਵਾਰ ਸਵੇਰੇ ਰਾਮ ਦਰਬਾਰ ਚੰਡੀਗੜ੍ਹ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

