
SADA CHANNEL NEWS:- ਸਸਤੀ ਰੇਤ ਨੂੰ ਲੈ ਕੇ ਪੰਜਾਬ ਸਰਕਾਰ (Punjab Govt) ਵੱਲੋਂ ਚਲਾਈ ਗਈ ਮੁਹਿੰਮ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਸਤਲੁਜ ਨਦੀ (Sutlej River) ਦੇ ਨਾਲ ਲੱਗਦੇ ਸਰਹੱਦੀ ਖੇਤਰ ਫਿਲੌਰ ਵਿਚ ਆਉਣਗੇ,ਉਹ ਫਿਲੌਰ ਦੇ ਪਿੰਡ ਮਾਓ ਸਾਹਿਬ (Village Mao Sahib) ਵਿਚ ਸਸਤੀ ਰੇਡ ਲਈ ਖੱਡ ਲੋਕਾਂ ਨੂੰ ਸਮਰਿਪਤ ਕਰਨਗੇ।
ਇਥੋਂ ਲੋਕਾਂ ਨੂੰ ਆਪਣੇ ਘਰ ਬਣਾਉਣ ਲਈ ਸਾਢੇ 5 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰੇਤ ਮਿਲੇਗੀ,ਪੰਜਾਬ ਸਰਕਾਰ ਜੋ ਖੱਡਾਂ ਸਸਤੀ ਸੈਂਡ ਮਾਈਨਿੰਗ (Cheap Sand Mining) ਲਈ ਖੋਲ੍ਹ ਰਹੀ ਹੈ,ਉਨ੍ਹਾਂ ਨੂੰ ਜਨਤਕ ਖੱਡ ਦਾ ਨਾਂ ਦਿੱਤਾ ਜਾ ਰਿਹਾ ਹੈ,ਇਨ੍ਹਾਂ ਖੱਡਾਂ ਵਿਚ ਰੇਤ ਲਿਜਾਣ ਲਈ ਸਭ ਤੋਂ ਪਹਿਲਾਂ ਤਰਜੀਹ ਘਰ ਬਣਾਉਣ ਵਾਲਿਆਂ ਨੂੰ ਦਿੱਤੀ ਜਾਂਦੀ ਹੈ।
ਮਾਓ ਵਿਚ ਅੱਜ ਦੋ ਖੱਡਾਂ ਨੂੰ ਜਨਤਕ ਇਸਤੇਮਾਲ ਲਈ ਸਮਰਪਿਤ ਕੀਤਾ ਜਾ ਰਿਹਾ ਹੈ,ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਸਤੀ ਰੇਤ ਲਈ ਜਿਹੜੀਆਂ ਖੱਡਾਂ ਖੋਲ੍ਹਣ ਜਾ ਰਹੇ ਹਨ,ਉਨ੍ਹਾਂਦਾ ਪਹਿਲਾਂ ਪ੍ਰਸ਼ਾਸਨ ਨੇ ਮਾਈਨਿੰਗ ਵਿਭਾਗ (Department of Mining) ਤੋਂ ਸਰਵੇਖਣ ਕਰਵਾਇਆ ਸੀ,ਲ੍ਹੇ ਵਿਚ 31 ਖੱਡਾਂ ਦਾ ਸਰਵੇ ਕਰਵਾਇਆ ਗਿਆ ਸੀ,ਇਨ੍ਹਾਂ ਵਿਚੋਂ 2 ਨੂੰ ਜਨਤਾ ਲਈ ਖੋਲ੍ਹਿਆ ਜਾ ਰਿਹਾ ਹੈ,ਇਥੇ ਰੇਤ ਲਈ ਲੋਕਾਂ ਨੂੰ ਐਡਵਾਂਸ ਵਿਚ ਬੁਕਿੰਗ ਕਰਵਾਉਣੀ ਪਵੇਗੀ।
