Punjab School Education Board ਵੱਲੋਂ ਪੰਜਵੀਂ ਅਤੇ ਅੱਠਵੀਂ ਦੀ ਸਲਾਨਾਂ ਪ੍ਰੀਖਿਆ ਦੀਆਂ ਰੀਵਾਈਜ਼ਡ ਡੇਟ ਸ਼ੀਟ ਜਾਰੀ

0
270

Sada Channel News:-

Mohali, February 16 (Sada Channel News): ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੀ ਹੋਣ ਵਾਲੀ ਸਲਾਨਾਂ ਪ੍ਰੀਖਿਆ ਫਰਵਰੀ/ਮਾਰਚ 2023 ਦੀ ਡੇਟ ਸ਼ੀਟ ਵਿੱਚ ਪ੍ਰਸ਼ਾਸ਼ਨਿਕ ਕਾਰਨਾਂ ਕਰਕੇ ਤਬਦੀਲੀ ਕੀਤੀ ਗਈ ਹੈ,ਹੁਣ ਪੰਜਵੀਂ ਸ਼ੇ੍ਰਣੀ ਦੀ ਪ੍ਰੀਖਿਆ ਸਬੰਧਤ ਸਕੂਲਾਂ ਵਿੱਚ ਸੈਲਫ ਪ੍ਰੀਖਿਆ ਕੇਂਦਰ (Self Examination Center) ਬਣਾ ਕੇ ਮਿਤੀ 25-02-2023 ਤੋਂ 04-03-2023 ਤੱਕ ਕਰਵਾਈ ਜਾ ਰਹੀ ਹੈ ਅਤੇ ਅੱਠਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦਫਤਰ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਮਿਤੀ 25-02-2023 ਤੋਂ 22-03-2023 ਤੱਕ ਕਰਵਾਈ ਜਾ ਰਹੀ ਹੈ,ਪੰਜਵੀਂ ਅਤੇ ਅਠਵੀਂ ਸ਼ੇ੍ਰਣੀ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ,ਇਨ੍ਹਾਂ ਸ਼੍ਰੇਣੀਆਂ ਦੀ ਡੇਟ ਸ਼ੀਟ (Date Sheet) ਅਤੇ ਹੋਰ ਵਧੇਰੀ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਵੀ ਉਪਲੱਬਧ ਹੈ।

LEAVE A REPLY

Please enter your comment!
Please enter your name here