ਭਾਰਤੀ ਮੂਲ ਦੀ ਮੇਘਨਾ ਪੰਡਿਤ ਬ੍ਰਿਟੇਨ ‘ਚ ਆਕਸਫੋਰਡ ਯੂਨਿਵਰਸਿਟੀ ਹਾਸਪਿਟਲਜ਼ ਦੀ ਬਣੀ CEO

0
185
ਭਾਰਤੀ ਮੂਲ ਦੀ ਮੇਘਨਾ ਪੰਡਿਤ ਬ੍ਰਿਟੇਨ ‘ਚ ਆਕਸਫੋਰਡ ਯੂਨਿਵਰਸਿਟੀ ਹਾਸਪਿਟਲਜ਼ ਦੀ ਬਣੀ CEO

Sada Channel News:-

London,(Sada Channel News):- ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ (Dr. Professor Meghna Pandit) ਨੂੰ ਬ੍ਰਿਟੇਨ ‘ਚ ਵੱਡਾ ਅਹੁਦਾ ਦਿੱਤਾ ਗਿਆ ਹੈ,ਉਹਨਾਂ ਨੂੰ  ਬ੍ਰਿਟੇਨ ਦੇ ਸਭ ਤੋਂ ਵੱਡੇ ਅਕਾਦਮਿਕ ਹਸਪਤਾਲਾਂ ਦਾ ਸੰਚਾਲਨ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਹਾਸਪਿਟਲਜ਼ (Oxford University Hospitals) NHS ਫਾਊਂਡੇਸ਼ਨ ਟਰੱਸਟ ਦਾ ਸੀ.ਈ.ਓ. (CEO) ਲਗਾਇਆ ਗਿਆ ਹੈ।

ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਇਸ ਟਰੱਸਟ ਦੀ ਪਹਿਲੀ ਮਹਿਲਾ ਮੁਖੀ ਹੈ,ਇਸ ਦੇ ਨਾਲ ਉਹ ਇਸ ਟਰੱਸਟ ਦੀ ਪਹਿਲੀ ਭਾਰਤੀ ਮੂਲ ਦੀ ਸੀ.ਈ.ਓ. (CEO) ਵੀ ਬਣ ਗਈ ਹੈ,ਜ਼ਿਕਰਯੋਗ ਹੈ ਕਿ ਉਹ ਜੁਲਾਈ 2022 ਤੋਂ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ ਅੰਤਰਿਮ ਸੀ.ਈ.ਓ. (CEO) ਵਜੋਂ ਕੰਮ ਕਰ ਰਹੀ ਸੀ,ਇਸ ਨਿਯੁਕਤੀ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਦਿਆਂ ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ (Dr. Professor Meghna Pandit) ਨੇ ਕਿਹਾ ਕਿ ਉਹ ਮਰੀਜ਼ਾਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨਗੇ।

LEAVE A REPLY

Please enter your comment!
Please enter your name here