ਹਲਕਾ ਖਰੜ ਵਿਖੇ ਬਣਾਇਆ ਖੇਡ ਸਟੇਡੀਅਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਲੋਕਾਂ ਨੂੰ ਸਮਰਪਿਤ

0
197
ਹਲਕਾ ਖਰੜ ਵਿਖੇ ਬਣਾਇਆ ਖੇਡ ਸਟੇਡੀਅਮ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਲੋਕਾਂ ਨੂੰ ਸਮਰਪਿਤ

Sada Channel News:-

Chandigarh, February 19 (Sada Channel News):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਲਿਆਉਣ ਲਈ ਨੌਜਵਾਨਾ ਨੂੰ ਲਗਾਤਾਰ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਹੈ,ਜਿਸ ਨਾਲ ਨੌਜਵਾਨ ਪੀੜੀ ਨਸ਼ਿਆ ਵਰਗੀਆਂ ਅਲਾਮਤਾਂ ਨੂੰ ਛੱਡ ਕੇ ਖੇਡਾਂ ਵੱਲੋਂ ਧਿਆਨ ਲਗਾਵੇਗੀ,ਇਸੇ ਮੰਤਰ ਨੂੰ ਪੂਰਾ ਕਰਦਿਆਂ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Minister Gurmeet Singh Meet Here) ਦੇ ਉਦਮਾਂ ਸਦਕਾ ਹਲਕਾ ਖਰੜ ਦੇ ਪਿੰਡ ਚੰਦੋਂ ਗੋਬਿੰਦਗੜ (Village Chandon Gobindgarh) ਵਿਖੇ ਨਵੇਂ ਉਸਾਰੇ ਗਏ ਖੇਡ ਸਟੇਡੀਅਮ ਨੂੰ ਅੱਜ ਸੈਰ ਸਪਾਟਾ ਅਤੇ ਸਭਿਚਾਰਕ ਮਾਮਲੇ,ਨਿਵੇਸ਼ ਪ੍ਰੋਤਸ਼ਾਹਨ,ਪ੍ਰਾਹੁਣਚਾਰੀ,ਸਿਕਾਇਤ ਨਿਵਾਰਣ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ।

ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਖੇਡ ਸਟੇਡੀਅਮ ਦੇ ਬਣਨ ਨਾਲ ਜਿਥੇ ਪੰਜਾਬ ਦੇ ਨੌਜਵਾਨਾ ਵਿਚੋਂ ਵੱਡੇ ਖਿਡਾਰੀ ਉਭਰ ਕੇ ਸਾਹਮਣੇ ਆਉਣਗੇ,ਉਨ੍ਹਾਂ ਕਿਹਾ ਸਟੇਡੀਅਮ ਦੇ ਬਣਨ ਨਾਲ ਨੋਜਵਾਨ ਵੱਧ ਤੋਂ ਵੱਧ ਧਿਆਨ ਖੇਡਾਂ ਵੱਲ ਦੇਣਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ,ਉਨ੍ਹਾਂ ਦੱਸਿਆ ਕਿ ਇਹ ਖੇਡ ਸਟੇਡੀਅਮ (Sports Stadium) ਮਾਨ ਸਰਕਾਰ ਵੱਲੋਂ 2 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ,ਉਨ੍ਹਾਂ ਦੱਸਿਆ ਕਿ ਇਸ ਖੇਡ ਸਟੇਡੀਅਮ ਵਿੱਚ ਫੁੱਟ ਬਾਲ, ਅਥਲੀਟ ਟਰੈਕ, ਬਾਸਕਟ ਬਾਲ ਅਤੇ ਜਿਮ ਆਦਿ ਖੇਡਾਂ ਦੀ ਸਹੂਲਤ ਉਪਲੱਬਧ ਹੋਵੇਗੀ,ਉਨ੍ਹਾਂ ਕਿਹਾ ਖੇਡ ਵਿਭਾਗ ਦੇ 2 ਕੋਚ ਖੇਡਾਂ ਦੀ ਪ੍ਰੈਕਟਿਸ ਲਈ ਹਾਜਰ਼ ਹੋਣਗੇ,ਉਨ੍ਹਾਂ ਕਿਹਾ ਕਿ ਇਸ ਇਥੇ ਪੰਜਾਬ ਦਾ ਕੋਈ ਵੀ ਖਿਡਾਰੀ ਇਥੇ ਖੇਡ ਸਕਦਾ ਹੈ।

LEAVE A REPLY

Please enter your comment!
Please enter your name here