ਪੰਜਾਬ ‘ਚ ਪ੍ਰੇਸ਼ਾਨ ਕਰਨ ਲੱਗੀ ਗਰਮੀ,ਟੁੱਟਿਆ 8 ਸਾਲਾਂ ਦਾ ਰਿਕਾਰਡ

0
169
ਪੰਜਾਬ ‘ਚ ਪ੍ਰੇਸ਼ਾਨ ਕਰਨ ਲੱਗੀ ਗਰਮੀ, ਟੁੱਟਿਆ 8 ਸਾਲਾਂ ਦਾ ਰਿਕਾਰਡ

SADA CHANNEL NEWS:-

CHANDIGARH,(SADA CHANNEL NEWS):- ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ,ਇਸ ਦੇ ਨਾਲ ਹੀ ਤਾਪਮਾਨ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ,ਫਰਵਰੀ ਮਹੀਨੇ ਦੀ ਗਰਮੀ ਨੇ ਸਾਲ 2015 ਦਾ ਰਿਕਾਰਡ ਤੋੜ ਦਿੱਤਾ ਹੈ,ਸਾਲ 2015 ਵਿੱਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਪਰ ਹੁਣ ਇਹ 27.9 ਡਿਗਰੀ ਤੱਕ ਪਹੁੰਚ ਗਿਆ ਹੈ,ਇਹ ਪਿਛਲੇ 11 ਸਾਲਾਂ ਵਿੱਚ ਸਭ ਤੋਂ ਵੱਧ ਤਾਪਮਾਨ ਹੈ,ਆਮ ਤੌਰ ‘ਤੇ ਫਰਵਰੀ ਵਿਚ ਰਾਤ ਦਾ ਤਾਪਮਾਨ 12 ਡਿਗਰੀ ਹੁੰਦਾ ਹੈ,ਜੋ ਐਤਵਾਰ ਰਾਤ ਨੂੰ 15.5 ਡਿਗਰੀ ‘ਤੇ ਪਹੁੰਚ ਗਿਆ,ਸੋਮਵਾਰ ਨੂੰ ਬੱਦਲਵਾਈ ਅਤੇ ਧੁੱਪ ਸੀ,ਇਸ ਦੇ ਬਾਵਜੂਦ ਤਾਪਮਾਨ ਲਗਾਤਾਰ ਵਧਦਾ ਰਿਹਾ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ (Chandigarh Meteorological Centre) ਦੀ ਰਿਪੋਰਟ ਮੁਤਾਬਕ ਤਾਪਮਾਨ ਲਗਾਤਾਰ ਵਧਦਾ ਰਹੇਗਾ,ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ,ਇਸ ਦੌਰਾਨ ਪਾਕਿਸਤਾਨ ਦੇ ਇਕ ਹਿੱਸੇ ‘ਤੇ ਘੱਟ ਦਬਾਅ ਵਾਲਾ ਖੇਤਰ ਬਣਿਆ ਹੈ, ਜਿਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ,ਇਹ ਤਾਪਮਾਨ ਵਿੱਚ ਗਿਰਾਵਟ ਦਾ ਕਾਰਨ ਬਣ ਸਕਦਾ ਹੈ,ਮਿਲੀ ਜਾਣਕਾਰੀ ਮੁਤਾਬਕ 2011 ਤੋਂ ਬਾਅਦ ਜਲੰਧਰ ਵਿੱਚ ਫਰਵਰੀ ਮਹੀਨੇ ਦਾ ਔਸਤ ਤਾਪਮਾਨ 5.9 ਡਿਗਰੀ ਵੱਧ ਗਿਆ ਹੈ,ਫਰਵਰੀ 2011 ਵਿੱਚ ਆਮ ਦਿਨ ਦਾ ਤਾਪਮਾਨ 22 ਡਿਗਰੀ ਸੀ, ਜੋ ਘੱਟ ਕੇ 23 ਤੋਂ 25 ਡਿਗਰੀ ਤੱਕ ਆ ਗਿਆ ਹੈ,ਇਸ ਦੌਰਾਨ 2015 ਵਿੱਚ ਇਹ 26 ਡਿਗਰੀ ਤੱਕ ਪਹੁੰਚ ਗਿਆ। ਹੁਣ ਇਹ ਰਿਕਾਰਡ ਟੁੱਟ ਗਿਆ ਹੈ।

LEAVE A REPLY

Please enter your comment!
Please enter your name here