ਐਤਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ

0
9
ਐਤਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ

SADA CHANNEL NEWS:-

NEW DELHI,(SADA CHANNEL NEWS):- ਐਤਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ,ਅੱਜ WTI ਕਰੂਡ 76.32 ਡਾਲਰ ਪ੍ਰਤੀ ਬੈਰਲ ਉਤੇ ਕਾਰੋਬਾਰ ਕਰ ਰਿਹਾ ਹੈ,ਦੂਜੇ ਪਾਸੇ ਬ੍ਰੈਂਟ ਕਰੂਡ 83.16 ਡਾਲਰ ‘ਤੇ ਹੈ,ਦੇਸ਼ ਵਿਚ ਤੇਲ ਕੰਪਨੀਆਂ ਨੇ ਹਰ ਸਵੇਰ ਦੀ ਤਰ੍ਹਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਧ ਕੀਤੀ ਹੈ,ਕਈ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਹੈ,ਦੱਸ ਦਈਏ ਕਿ ਤੇਲ ਮਾਰਕੀਟਿੰਗ ਕੰਪਨੀਆਂ (Oil Marketing Companies) ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿਚ ਸੋਧ ਕਰਦੀਆਂ ਹਨ,ਜੰਮੂ-ਕਸ਼ਮੀਰ (Jammu And Kashmir) ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 89 ਪੈਸੇ ਤੇ ਡੀਜ਼ਲ ਵਿਚ 63 ਪੈਸੇ ਦਾ ਵਾਧਾ ਹੋਇਆ ਹੈ।

ਇਸ ਤੋਂ ਇਲਾਵਾ ਹਰਿਆਣਾ ਵਿਚ ਪੈਟਰੋਲ ਅਤੇ ਡੀਜ਼ਲ 21 ਪੈਸੇ ਦੇ ਵਾਧੇ ਨਾਲ ਕ੍ਰਮਵਾਰ 97.45 ਰੁਪਏ ਅਤੇ 90.29 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ,ਪੰਜਾਬ ਵਿੱਚ ਪੈਟਰੋਲ 38 ਪੈਸੇ ਮਹਿੰਗਾ ਹੋ ਕੇ 97.55 ਰੁਪਏ ਅਤੇ ਡੀਜ਼ਲ 36 ਪੈਸੇ ਮਹਿੰਗਾ ਹੋ ਕੇ 87.90 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ,ਮਹਾਰਾਸ਼ਟਰ ‘ਚ ਪੈਟਰੋਲ 53 ਪੈਸੇ ਸਸਤਾ ਹੋ ਕੇ 106.32 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ,ਇੱਥੇ ਡੀਜ਼ਲ ਵੀ 49 ਪੈਸੇ ਘਟ ਗਿਆ ਹੈ, ਇਸ ਤੋਂ ਇਲਾਵਾ ਰਾਜਸਥਾਨ,ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਪੈਟਰੋਲ ਅਤੇ ਡੀਜ਼ਲ (Petrol And Diesel) ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

LEAVE A REPLY

Please enter your comment!
Please enter your name here