
CHANDIGARH,(SADA CHANNEL NEWS):- ਲੋਕਾਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਠੇਕੇਦਾਰ ਵੱਲੋਂ ਪਿਕ ਐਂਡ ਡਰਾਪ (Pick And Drop) ਦਾ ਸਮਾਂ ਵਧਾ ਕੇ 15 ਮਿੰਟ ਕਰ ਦਿੱਤਾ ਗਿਆ ਹੈ,ਇਸ ਨਾਲ ਮਰੀਜ਼ਾਂ, ਅਪਾਹਜਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ,ਅੰਬਾਲਾ ਡਿਵੀਜ਼ਨ (Ambala Division) ਦੇ ਡੀਆਰਐਮ ਮਨਦੀਪ ਸਿੰਘ ਭਾਟੀਆ (DRM Mandeep Singh Bhatia) ਨੇ ਇਹ ਜਾਣਕਾਰੀ ਦਿੱਤੀ ਹੈ,ਉਨ੍ਹਾਂ ਨੇ ਦੱਸਿਆ ਕਿ ਪਾਰਕਿੰਗ ਵਿੱਚ ਮਾੜੇ ਪ੍ਰਬੰਧਾਂ ਕਾਰਨ ਠੇਕੇਦਾਰ ਨੂੰ ਦੋ ਨੋਟਿਸ ਭੇਜੇ ਗਏ ਸਨ,ਇਸ ‘ਤੇ ਉਨ੍ਹਾਂ ਕਮਰਸ਼ੀਅਲ ਵਾਹਨਾਂ ਅਤੇ ਗੈਰ-ਵਪਾਰਕ ਵਾਹਨਾਂ ਦੇ ਪਿਕ ਐਂਡ ਡਰਾਪ (Pick And Drop) ਦਾ ਸਮਾਂ ਵਧਾ ਦਿੱਤਾ ਹੈ,ਉਨ੍ਹਾਂ ਨੇ ਦੱਸਿਆ ਕਿ ਵਪਾਰਕ ਵਾਹਨਾਂ ਲਈ ਸਮਾਂ ਘਟਾ ਕੇ 15 ਮਿੰਟ ਅਤੇ ਗੈਰ-ਵਪਾਰਕ ਵਾਹਨਾਂ ਲਈ 10 ਮਿੰਟ ਕਰ ਦਿੱਤਾ ਗਿਆ ਹੈ,ਠੇਕੇਦਾਰ ਵੱਲੋਂ ਕਮਰਸ਼ੀਅਲ ਵਾਹਨਾਂ ਦੇ ਪਿਕ ਐਂਡ ਡਰਾਪ ਟਾਈਮ (Pick And Drop) ਵਿੱਚ ਪਿਛਲੀ ਵਾਰ ਦੇ ਮੁਕਾਬਲੇ ਕਰੀਬ 9 ਮਿੰਟ ਦਾ ਵਾਧਾ ਕੀਤਾ ਗਿਆ ਹੈ,ਪਹਿਲਾਂ ਠੇਕੇਦਾਰ ਵੱਲੋਂ ਪਿਕ ਐਂਡ ਡਰਾਪ (Pick And Drop) ਲਈ ਸਿਰਫ਼ 6 ਮਿੰਟ ਦਾ ਸਮਾਂ ਦਿੱਤਾ ਜਾਂਦਾ ਸੀ,ਹੁਣ ਇਸ ਨੂੰ 15 ਮਿੰਟ ਲਈ ਕੀਤਾ ਗਿਆ ਹੈ,ਗੈਰ ਵਪਾਰਕ ਵਾਹਨਾਂ ਲਈ ਪਿਕ ਐਂਡ ਡਰਾਪ (Pick And Drop) ਟਾਈਮ 4 ਮਿੰਟ ਤੋਂ ਵਧਾ ਕੇ 10 ਮਿੰਟ ਕਰ ਦਿੱਤਾ ਗਿਆ ਹੈ।
ਸਮਾਂ ਫੀਸ
0-15 ਮਿੰਟ 30 ਰੁਪਏ
15-60 ਮਿੰਟ 50 ਰੁਪਏ
15-30 ਮਿੰਟ 200 ਰੁਪਏ
ਗੈਰ ਵਪਾਰਕ ਵਾਹਨ
ਹੁਣ ਇਹ ਹੋਵੇਗੀ ਪਿਕ ਐਂਡ ਡਰਾਪ ਫੀਸ.
0-10 ਮਿੰਟ ਮੁਫਤ
10-30 ਮਿੰਟ 50 ਰੁਪਏ
30-60 ਮਿੰਟ 100
