Moosewala Murder Case ਨਾਲ ਜੁੜੀ ਵੱਡੀ ਖ਼ਬਰ,ਗੋਇੰਦਵਾਲ ਦੀ ਜੇਲ੍ਹ ‘ਚ ਮਨਦੀਪ ਤੂਫਾਨ ਅਤੇ ਮੋਹਨ ਸਿੰਘ ਦਾ ਕਤਲ

0
211
Moosewala Murder Case ਨਾਲ ਜੁੜੀ ਵੱਡੀ ਖ਼ਬਰ,ਗੋਇੰਦਵਾਲ ਦੀ ਜੇਲ੍ਹ ‘ਚ ਮਨਦੀਪ ਤੂਫਾਨ ਅਤੇ ਮੋਹਨ ਸਿੰਘ ਦਾ ਕਤਲ

Sada Channel News:-

Tarn Taran/Goindwal Sahib,(Sada Channel News):- ਗੋਇੰਦਵਾਲ ਸਾਹਿਬ (Goindwal Sahib) ਦੀ ਸੈਂਟਰਲ ਜੇਲ੍ਹ (Central Jail) ਵਿਚ ਗੈਂਗਸਟਰਾਂ ਵਿਚਕਾਰ ਗੈਂਗਵਾਰ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਵਾਰ ਸਿੱਧੂ ਮੂਸੇਵਾਲਾ (Sidhu Musewala) ਦੇ ਕਾਤਲਾਂ ਵਿਚਕਾਰ ਹੋਈ ਹੈ,ਜਿਸ ਵਿਚ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਗੈਂਗਸਟਰ ਮਨਦੀਪ ਤੂਫ਼ਾਨ ਅਤੇ ਮਨਮੋਹਨ ਮੋਹਣਾ ਦੀ ਮੌਤ ਹੋ ਗਈ ਜਦਕਿ ਇਕ ਹੋਰ ਕੇਸ਼ਵ ਨਾਂ ਦਾ ਗੈਂਗਸਟਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ,ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਲਾਰੈਂਸ ਬਿਸ਼ਨੋਈ ਦੇ ਖਾਸਮ ਖਾਸ ਸਨ ਅਤੇ ਇਹ ਸਿੱਧੂ ਮੂਸੇਵਾਲਾ ਕਤਲ ਕਾਂਡ (Sidhu Moosewala Murder Case) ਵਿਚ ਵੀ ਸ਼ਾਮਲ ਸਨ।

ਇਸ ਦੀ ਜਾਣਕਾਰੀ ਗੋਇੰਦਵਾਲ ਸਾਹਿਬ (Goindwal Sahib) ਦਾ ਸੁਪਰਡੈਂਟ ਇਕਬਾਲ ਸਿੰਘ ਬਰਾੜ (Superintendent Iqbal Singh Brar) ਵਲੋਂ ਦਿੱਤੀ ਗਈ ਹੈ,ਮੁੱਢਲੀ ਜਾਣਕਾਰੀ ਅਨੁਸਾਰ ਗੈਂਗਸਟਰ ਮਨਦੀਪ ਸਿੰਘ ਤੂਫਾਨ ਦੀ ਜੇਲ ‘ਚ ਮਾਮੂਲੀ ਗੱਲ ਨੂੰ ਲੈ ਕੇ ਹਵਾਲਾਤੀਆਂ ਨਾਲ ਝਗੜਾ ਹੋ ਗਿਆ ਸੀ,ਜਿਸ ਤੋਂ ਬਾਅਦ ਹਵਾਲਾਤੀਆਂ ਨੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ,ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ‘ਚ 3 ਤੋਂ 4 ਜ਼ਖਮੀ ਹੋਏ ਹਨ।

LEAVE A REPLY

Please enter your comment!
Please enter your name here