
SADA CHANNEL NEWS:- ਡਾਈਟ (Diet)ਦਾ ਧਿਆਨ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਅਜਿਹਾ ਸ਼ਾਨਦਾਰ ਸਲਾਦ ਬਣਾਉਣ ਦਾ ਤਰੀਕਾ ਦੱਸਾਂਗੇ,ਕੋਰਨ ਖਾਣ ਨਾਲ ਸਾਰਾ ਦਿਨ ਪੇਟ ਭਰਿਆ ਰਹੇਗਾ,ਅੱਜ ਹੀ ਬਣਾਓ ਕੋਰਨ (Corn) ਦੇ ਸਲਾਦ ਦੀ ਰੈਸਿਪੀ,ਤੁਸੀਂ ਇਸਨੂੰ ਕੁਝ ਮਿੰਟਾਂ ਵਿੱਚ ਬਣਾ ਸਕਦੇ ਹੋ,ਇੰਨਾ ਹੀ ਨਹੀਂ ਇਸ ਨੂੰ ਰਸੋਈ ‘ਚ ਮੌਜੂਦ ਚੀਜ਼ਾਂ ਤੋਂ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ,ਇਸ ਆਸਾਨ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ ਲਓ ਅਤੇ ਉਸ ‘ਚ ਨਮਕ ਪਾ ਕੇ ਪਾਣੀ ਨੂੰ ਉਬਾਲ ਲਓ,ਮੱਕੀ ਦੇ ਦਾਣਿਆਂ ਨੂੰ ਪਾਣੀ ਵਿੱਚ ਪਾਓ ਅਤੇ ਮੱਕੀ ਨੂੰ ਬਰਾਬਰ ਉਬਾਲੋ,ਇਸ ਤੋਂ ਬਾਅਦ ਪਾਣੀ ਨੂੰ ਕੱਢ ਦਿਓ ਤੇ ਇੱਕ ਪਾਸੇ ਰੱਖ ਦਿਓ,ਇਸ ਤੋਂ ਬਾਅਦ ਸਬਜ਼ੀਆਂ ਨੂੰ ਧੋ ਕੇ ਕੱਟ ਲਓ,ਫਿਰ ਇਕ ਵੱਡਾ ਕਟੋਰਾ ਲਓ ਅਤੇ ਇਸ ਵਿਚ ਨਿੰਬੂ ਦਾ ਰਸ,ਮਸਾਲੇ ਅਤੇ ਜੈਤੂਨ (Olive) ਪਾ ਕੇ ਮਿਸ਼ਰਣ ਨੂੰ ਹਿਲਾਓ,ਇਸ ਤੋਂ ਬਾਅਦ,ਡ੍ਰੈਸਿੰਗ (Dressing) ਵਿਚ ਮੱਕੀ ਅਤੇ ਸਬਜ਼ੀਆਂ ਪਾਓ, ਇਸ ਨੂੰ ਚੰਗੀ ਤਰ੍ਹਾਂ ਟੋਸ ਕਰੋ ਅਤੇ ਧਨੀਏ ਦੇ ਪੱਤੇ ਪਾਓ,ਇਸ ਦੇ ਨਾਲ ਹੀ ਲੂਣ ਅਤੇ ਮਿਰਚ ਪਾ ਕੇ ਇਸ ਦਾ ਮਜ਼ਾ ਲਓ।
