ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੰਗਾਮੇ ਨਾਲ ਹੋਇਆ ਸ਼ੁਰੂ

0
209
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੰਗਾਮੇ ਨਾਲ ਹੋਇਆ ਸ਼ੁਰੂ

SADA CHANNEL NEWS:-

CHANDIGARH,(SADA CHANNEL NEWS):- ਪੰਜਾਬ ਵਿਧਾਨ ਸਭਾ ਬਜਟ ਸੈਸ਼ਨ (Punjab Vidhan Sabha Budget Session) ਅੱਜ ਤੋਂ ਸ਼ੁਰੂ ਹੋ ਗਿਆ ਹੈ,ਗਵਰਨਰ ਦੇ ਸੰਬੋਧਨ ਨਾਲ ਸੈਸ਼ਨ ਦੀ ਸ਼ੁਰੂਆਤ ਹੋਈ,ਪੰਜਾਬ ਗਵਰਨਰ ਬੀਐੱਲ ਪੁਰੋਹਿਤ ਨੇ ਸਰਕਾਰ ਦੇ ਪ੍ਰਸਤਾਵਿ ਕੰਮਾਂ ਦੀ ਜਾਣਕਾਰੀ ਦਿੱਤੀ ਪਰ ਇਸ ਵਿਚ ਵਿਰੋਧੀ ਧਿਰਾਂ ਨੇ ਪੰਜਾਬ ਸਬੰਧੀ ਕਈ ਮੁੱਦਿਆਂ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ,ਰਾਜਪਾਲ ਦੇ ਸੰਬੋਧਨ ਵਿਚ ਹੀ ਪੰਜਾਬ ਕਾਂਗਰਸ ਦੇ ਵਿਧਾਇਕ ਵਾਕ ਆਊਟ ਕਰਕੇ ਸਦਨ ਤੋਂ ਬਾਹਰ ਨਿਕਲ ਗਏ।

ਰਾਜਪਾਲ ਨੇ ਸੰਬੋਧਨ ਦੌਰਾਨ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਸਵਾਲ ਤੇ ਗੱਲਬਾਤ ਦਾ ਖੁੱਲ੍ਹਾ ਸਮਾਂ ਹੈ,ਇਸ ਕਾਰਨ ਪਹਿਲਾਂ ਉਨ੍ਹਾਂ ਨੂੰ ਆਪਣਾ ਸੰਬੋਧਨ ਪੂਰਾ ਕਰਨ ਦਿੱਤਾ ਜਾਵੇ ਪਰ ਕਾਂਗਰਸੀ ਵਿਧਾਇਕ ਹੰਗਾਮਾ ਕਰਦੇ ਹੋਏ ਸਦਨ ਤੋਂ ਵਾਕ ਆਊਟ ਕਰ ਗਏ,ਰਾਜਪਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉਹ ਆਪਣੀ ਸਰਕਾਰ ਤੋਂ ਜੋ ਵੀ ਜਾਣਕਾਰੀ ਮੰਗਣਗੇ,ਉਨ੍ਹਾਂ ਨੂੰ ਮਿਲੇਗੀ,ਪੰਜਾਬ ਤੋਂ ਅੱਜ ਸਿੰਗਾਪੁਰ ਟ੍ਰੇਨਿੰਗ (Singapore Training) ‘ਤੇ ਗਏ ਪ੍ਰਿੰਸੀਪਲ ਦੇ ਮਾਮਲੇ ‘ਤੇ ਵੀ ਸਦਨ ਵਿਚ ਹੰਗਾਮਾ ਹੋਇਆ।

ਰਾਜਪਾਲ ਨੇ ਆਪਣਾ ਸੰਬੋਧਨ ਅੰਗਰੇਜ਼ੀ ਭਾਸ਼ਾ ਵਿਚ ਦਿੱਤਾ,ਉਨ੍ਹਾਂ ਕਿਹਾ ਕਿ ਮੈਂ ਮੇਰੀ ਸਰਕਾਰ ਬੋਲ ਰਿਹਾ ਹਾਂ,ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਵਿਧਾਇਕ ਲੋਕਾਂ ਲਈ ਆਦਰਸ਼ ਹਨ,ਇਸ ਕਾਰਨ ਸਮਾਜ ਲਈਉਨ੍ਹਾਂ ਦੀ ਜ਼ਿੰਮੇਵਾਰੀ ਵੱਧ ਹੈ,ਉਹ ਆਪਣੇ ਰੋਜ਼ਾਨਾ ਦੇ ਕੰਮ ਪੂਰੇ ਪਾਰਦਰਸ਼ਤਾ ਨਾਲ ਕਰੇ,ਰਾਜਪਾਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਲਾਹ ਹੈ ਕਿ ਜੇਕਰ ਕਿਸੇ ਨੇਤਾ ਵਿਚ ਕੋਈ ਬੁਰੀ ਆਦਤ ਹੈ ਤਾਂ ਵੀ ਪਾਰਦਰਸ਼ਤਾ ਨਾਲ ਦੋਸਤਾਂ ਨਾਲ ਸਾਂਝਾ ਕਰੇ ਤਾਂ ਕਿ ਉਸ ਵਿਚ ਸੁਧਾਰ ਲਿਆਇਆ ਜਾ ਸਕੇ।

LEAVE A REPLY

Please enter your comment!
Please enter your name here