ਸ਼ਿਮਲਾ ‘ਚ ਥੀਓਗ-ਹਟਕੋਟੀ ਹਾਈਵੇਅ ‘ਚ 300 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ,Patiala ਦੇ ਰਹਿਣ ਵਾਲੇ ਇਕ ਵਿਅਕਤੀ ਦੀ ਹੋਈ ਮੌਤ

0
161
ਸ਼ਿਮਲਾ ‘ਚ ਥੀਓਗ-ਹਟਕੋਟੀ ਹਾਈਵੇਅ ‘ਚ 300 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ,Patiala ਦੇ ਰਹਿਣ ਵਾਲੇ ਇਕ ਵਿਅਕਤੀ ਦੀ ਹੋਈ ਮੌਤ

Sada Channel News:-

Shimla,(Sada Channel News):- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਥੀਓਗ-ਹਟਕੋਟੀ ਹਾਈਵੇਅ (Theog-Hatkoti Highway) ‘ਤੇ ਇਕ ਵਾਹਨ ਡੂੰਘੀ ਖੱਡ ‘ਚ ਡਿੱਗ ਗਿਆ,ਇਸ ਵਿੱਚ ਪੰਜਾਬ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ,ਦੱਸਿਆ ਜਾ ਰਿਹਾ ਹੈ ਕਿ ਗੱਡੀ ਸ਼ਿਮਲਾ (Shimla) ਤੋਂ ਥੀਓਗ ਜਾ ਰਹੀ ਸੀ,ਇਸ ਦੌਰਾਨ ਇਹ ਬੇਕਾਬੂ ਹੋ ਕੇ ਕਰੀਬ 300 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ,ਇਸ ਵਿੱਚ ਸਿਰਫ਼ ਇੱਕ ਵਿਅਕਤੀ ਸੀ,ਪੁਲਿਸ ਨੂੰ ਰਵਿੰਦਰ ਸਿੰਘ ਰਾਏਤਾ ਨੇ ਦੱਸਿਆ ਕਿ ਉਹ ਆਪਣੇ ਬਾਗ ਵਿੱਚ ਕੰਮ ਕਰ ਰਿਹਾ ਸੀ,ਇਸੇ ਦੌਰਾਨ ਉਸ ਨੇ ਕਾਰ ਡਿੱਗਣ ਦੀ ਆਵਾਜ਼ ਸੁਣੀ।

ਜਦੋਂ ਉਹ ਕੁਝ ਲੋਕਾਂ ਨਾਲ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਕਾਰ ਨੰਬਰ (ਪੀ.ਬੀ. 01ਸੀ-8221) ਡਿੱਗੀ ਪਈ ਸੀ,ਕਾਰ ਵਿੱਚ ਇੱਕ ਵਿਅਕਤੀ ਸੀ, ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ,ਮ੍ਰਿਤਕ ਦੀ ਪਛਾਣ ਸਤਪਾਲ ਸਿੰਘ ਪੁੱਤਰ ਵਿਜੇਪਾਲ ਸਿੰਘ ਵਾਸੀ ਪਟਿਆਲਾ (Patiala) ਵਜੋਂ ਹੋਈ ਹੈ,ਮ੍ਰਿਤਕ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ,ਪੁਲਿਸ ਨੇ ਆਈਪੀਸੀ ਦੀ ਧਾਰਾ 279, 304 (ਏ) ਤਹਿਤ ਕੇਸ ਦਰਜ ਕਰ ਲਿਆ ਹੈ,ਮਕੈਨੀਕਲ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

LEAVE A REPLY

Please enter your comment!
Please enter your name here