ਕੈਨੇਡਾ ਦੇ British Columbia ਸੂਬੇ ਦੇ ਐਬਟਸਫੋਰਡ ਦੀ ਰਹਿਣ ਵਾਲੀ ਪੰਜਾਬਣ ਦੀ ਇਕ ਮਿਲੀਅਨ ਡਾਲਰ ਯਾਨੀ 6 ਕਰੋੜ ਰੁਪਏ ਦੀ ਲਾਟਰੀ ਨਿਕਲੀ

0
10
ਕੈਨੇਡਾ ਦੇ British Columbia ਸੂਬੇ ਦੇ ਐਬਟਸਫੋਰਡ ਦੀ ਰਹਿਣ ਵਾਲੀ ਪੰਜਾਬਣ ਦੀ ਇਕ ਮਿਲੀਅਨ ਡਾਲਰ ਯਾਨੀ 6 ਕਰੋੜ ਰੁਪਏ ਦੀ ਲਾਟਰੀ ਨਿਕਲੀ

Punjab Today News Ca:-

Abbotsford,(Punjab Today News Ca):- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia) ਸੂਬੇ ਦੇ ਐਬਟਸਫੋਰਡ (Abbotsford) ਦੀ ਰਹਿਣ ਵਾਲੀ ਪੰਜਾਬਣ ਦੀ ਇਕ ਮਿਲੀਅਨ ਡਾਲਰ ਯਾਨੀ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ,ਮਿਲੀ ਜਾਣਕਾਰੀ ਅਨੁਸਾਰ ਸਤਵੰਤ ਔਜਲਾ ਨੇ 25 ਜਨਵਰੀ ਦੇ ਲੋਟੋ 6/49 ਡਰਾਅ ਵਿਚ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ,ਜਦੋਂ ਸਤਵੰਤ ਕੌਰ ਨੂੰ ਇੰਨੀ ਵੱਡੀ ਰਕਮ ਜਿੱਤਣ ਦੀ ਜਾਣਕਾਰੀ ਮਿਲੀ ਤਾਂ ਉਸ ਨੂੰ ਯਕੀਨ ਨਾ ਹੋਇਆ,ਉਸ ਨੇ ਪੁਸ਼ਟੀ ਕਰਨ ਲਈ ਦੋ ਵੱਖ-ਵੱਖ ਗੈਸ ਸਟੇਸ਼ਨ ‘ਤੇ ਆਪਣੀ ਟਿਕਟ ਦੀ ਜਾਂਚ ਕੀਤੀ,ਉਹਨਾਂ ਕਿਹਾ ਕਿ ਇਸ ਰਕਮ ਨਾਲ ਉਹ ਆਪਣੇ ਬੇਟੇ ਦੀ ਘਰ ਖਰੀਦਣ ਵਿਚ ਮਦਦ ਕਰਨਾ ਚਾਹੁੰਦੇ ਹਨ।

LEAVE A REPLY

Please enter your comment!
Please enter your name here