ਸ੍ਰੀ ਆਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ‘ਚ ਨੌਜਵਾਨ ਦਾ ਕਤ.ਲ,ਕੈਨੇਡਾ ਦਾ PR ਸੀ ਮ੍ਰਿਤਕ,ਮੁਲਜ਼ਮ ਦੀ ਹੋਈ ਪਛਾਣ

0
239
ਸ੍ਰੀ ਆਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ‘ਚ ਨੌਜਵਾਨ ਦਾ ਕਤ.ਲ, ਕੈਨੇਡਾ ਦਾ PR ਸੀ ਮ੍ਰਿਤਕ,ਮੁਲਜ਼ਮ ਦੀ ਹੋਈ ਪਛਾਣ

Sada Channel News:-

Sri Anandpur Sahib,(Sada Channel News):- ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਵਿਚ ਹੋਲੇ ਮਹੱਲੇ ਦੀ ਪਹਿਲੀ ਰਾਤ ਇਕ ਨਿਹੰਗ ਦੇ ਬਾਣਾ ਪਹਿਨੇ ਵਿਅਕਤੀ ਦਾ ਕਤਲ ਕਰ ਦਿੱਤਾ,ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਵੱਲ ਆਉਣ ‘ਤੇ ਗੇਟ ਕੋਲ ਕੁਝ ਨਿਹੰਗ ਸਿੰਘ ਉਨ੍ਹਾਂ ਗੱਡੀਆਂ ਨੂੰ ਰੋਕ ਰਹੇ ਸਨ ਜੋ ਹੁੜਦੰਗ ਮਚਾ ਰਹੇ ਸਨ,ਨਾਲ ਹੀ ਬਿਨਾਂ ਸਾਇਲੈਂਸਰ ਬਾਈਕ ‘ਤੇ ਵੱਡੇ ਸਪੀਕਰ ਲਗਾ ਕੇ ਹੋਲਾ ਮਹੱਲੇ ‘ਤੇ ਜਾ ਰਹੇ ਸਨ,ਮਿਲੀ ਜਾਣਕਾਰੀ ਮੁਤਾਬਕ ਇਕ ਟਰੈਕਟਰ ਨੂੰ ਰੋਕਣ ‘ਤੇ ਉਸ ਵਿਚ ਸਵਾਰ ਨੌਜਵਾਨਾਂ ਨਾਲ ਝਗੜਾ ਹੋ ਗਿਆ,ਉਸ ਝਗੜੇ ਵਿਚ ਲਗਭਗ 24 ਸਾਲ ਦੇ ਨੌਜਵਾਨ ਪ੍ਰਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਹਰਬੰਸ ਸਿੰਘ ਦੀ ਮੌਤ ਹੋ ਗਈ।

ਮੌਕੇ ‘ਤੇ SHO ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਸਿਮਰਨਜੀਤ ਸਿੰਘ ਪਹੁੰਚੇ,ਡੀਐੱਸਪੀ ਅਜੇ ਸਿੰਘ ਨੇ ਦੱਸਿਆ ਕਿ ਨੌਜਵਾਨ ਕੈਨੇਡਾ ਦਾ ਪੀਆਰ ਸੀ ਤੇ ਹੋਲੇ ਮਹੱਲੇ ਵਿਚ ਨਿਹੰਗ ਬਾਣੇ ਵਿਚ ਆਇਆ ਸੀ,ਪ੍ਰਦੀਪ ਸਿੰਘ ਉਰਫ ਪ੍ਰਿੰਸ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦਾ ਰਹਿਣ ਵਾਲਾ ਸੀ,ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ,ਪੁਲਿਸ (Police) ਨੇ ਕਤਲ ਕਰਨ ਵਾਲੇ ਦੀ ਪਛਾਣ ਨਿਰੰਜਣ ਸਿੰਘ ਵਾਸੀ ਨੂਰਪੁਰਬੇਦੀ ਵਜੋਂ ਹੋਈ ਹੈ,ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮ ਦੀ ਜੀਪ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਮੁਲਜ਼ਮ ਪੀਜੀਆਈ ਚੰਡੀਗੜ੍ਹ (PGI Chandigarh) ਵਿਚ ਇਲਾਜ ਅਧੀਨ ਹੈ ਜਿਥੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ,ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here