ਜਰਮਨੀ ‘ਚ ਚਰਚ ‘ਚ ਹੋਈ ਅੰਨ੍ਹੇਵਾਹ ਗੋਲੀਬਾਰੀ,ਪੁਲਿਸ ਮੁਤਾਬਕ ਹਮਲਾਵਰ ਕਰੀਬ 10 ਮਿੰਟ ਤੱਕ ਗੋਲੀਬਾਰੀ ਕਰਦਾ ਰਿਹਾ

0
191
ਜਰਮਨੀ 'ਚ ਚਰਚ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ,ਪੁਲਿਸ ਮੁਤਾਬਕ ਹਮਲਾਵਰ ਕਰੀਬ 10 ਮਿੰਟ ਤੱਕ ਗੋਲੀਬਾਰੀ ਕਰਦਾ ਰਿਹਾ

Sada Channel News:-

Hamburg,(Sada Channel News):- ਜਰਮਨੀ (Germany) ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਹੈਮਬਰਗ (Hamburg) ਵਿੱਚ ਵੀਰਵਾਰ ਦੇਰ ਰਾਤ ਇੱਕ ਚਰਚ ਵਿੱਚ ਅੰਨ੍ਹੇਵਾਹ ਗੋਲੀਬਾਰੀ ਹੋਈ,ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ 8 ਲੋਕਾਂ ਦੀ ਮੌਤ ਹੋ ਗਈ,ਕਈ ਜ਼ਖਮੀ ਦੱਸੇ ਜਾ ਰਹੇ ਹਨ,ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ,ਪੁਲਿਸ ਮੁਤਾਬਕ ਹਮਲਾਵਰ ਕਰੀਬ 10 ਮਿੰਟ ਤੱਕ ਗੋਲੀਬਾਰੀ ਕਰਦਾ ਰਿਹਾ,ਪੁਲਿਸ (Police) ਦਾ ਮੰਨਣਾ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ,ਇੱਕ ਅਧਿਕਾਰੀ ਨੇ ਕਿਹਾ-ਸਾਨੂੰ ਕਿਸੇ ਦੇ ਫਰਾਰ ਹੋਣ ਦੀ ਖ਼ਬਰ ਨਹੀਂ ਮਿਲੀ ਹੈ,ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਅਸੀਂ 15 ਮਿੰਟ ਦੇ ਅੰਦਰ ਮੌਕੇ ‘ਤੇ ਪਹੁੰਚ ਗਏ,ਅਸੀਂ ਚਰਚ ਦੀ ਉਪਰਲੀ ਮੰਜ਼ਿਲ ‘ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ,ਉੱਥੇ ਪਹੁੰਚਣ ‘ਤੇ ਇਕ ਲਾਸ਼ ਮਿਲੀ,ਸਾਨੂੰ ਲੱਗਦਾ ਹੈ ਕਿ ਇਹ ਹਮਲਾਵਰ ਦਾ ਹੈ,ਫਿਲਹਾਲ ਇਸ ਦੀ ਪਛਾਣ ਨਹੀਂ ਹੋ ਸਕੀ ਹੈ,ਪੁਲਿਸ (Police) ਨੇ ਦੱਸਿਆ ਕਿ ਇਹ ਘਟਨਾ ਗ੍ਰੋਸ ਬੋਰਸਟਲ (Gross Borstal) ਇਲਾਕੇ ਵਿਚ ਇਕ ਚਰਚ ਦੇ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ (Kingdom Hall) ਵਿਚ ਵਾਪਰੀ,ਹਮਲਾਵਰ ਬਾਰੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ,ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਉਸ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ,ਹੈਮਬਰਗ ਪੁਲਿਸ (Hamburg Police) ਨੇ ਟਵੀਟ ਕੀਤਾ-ਇਸ ਗੋਲੀਬਾਰੀ ਵਿੱਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ,ਅਸੀਂ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਦੇ ਨਾਲ ਸਾਈਟ ‘ਤੇ ਮੌਜੂਦ ਹਾਂ।

LEAVE A REPLY

Please enter your comment!
Please enter your name here