H3N2 ਇਨਫਲੂਐਂਜ਼ਾ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ,ਮੌਤ ਕਰਨਾਟਕ ਦੇ ਹਸਨ ਵਿੱਚ ਹੋਈ

0
190
H3N2 ਇਨਫਲੂਐਂਜ਼ਾ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ,ਮੌਤ ਕਰਨਾਟਕ ਦੇ ਹਸਨ ਵਿੱਚ ਹੋਈ

Sada Channel News:-

Karnataka,(Sada Channel News):- H3N2 ਇਨਫਲੂਐਂਜ਼ਾ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ,ਮੌਤ ਕਰਨਾਟਕ ਦੇ ਹਸਨ ਵਿੱਚ ਹੋਈ ਇਨਫਲੂਐਂਜ਼ਾ ਵਾਇਰਸ (Influenza Virus) ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ,ਇਹ ਮੌਤ ਕਰਨਾਟਕ ਦੇ ਹਸਨ ਵਿੱਚ ਹੋਈ ਹੈ,ਬਜ਼ੁਰਗ H3N2 ਵਾਇਰਸ ਨਾਲ ਪੀੜਤ ਸੀ ਜਿਸ ਦੀ ਮੌਤ ਹੋ ਗਈ ਹੈ,ਕਰਨਾਟਕਾ ਦੇ ਸਿਹਤ ਵਿਭਾਗ (Department of Health) ਦੇ ਕਮਿਸ਼ਨਰ ਰਣਦੀਪ ਨੇ ਇਸ ਦੀ ਪੁਸ਼ਟੀ ਕੀਤੀ ਹੈ,ਉਨ੍ਹਾਂ ਦੱਸਿਆ ਕਿ ਬੁਖਾਰ,ਜ਼ੁਕਾਮ ਤੇ ਗਲੇ ਦੀ ਸਮੱਸਿਆ ਤੋਂ ਪੀੜਤ 85 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ,ਹਾਸਲ ਜਾਣਕਾਰੀ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ H3N2 ਵਾਇਰਸ ਪਹਿਲਾਂ ਹੀ ਵਧ ਗਿਆ ਹੈ,ਰਾਜ ਵਿੱਚ 50 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਤੇ ਹਸਨ ਵਿੱਚ ਛੇ ਲੋਕਾਂ ਦੇ H3N2 ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ,ਇਸ ਦੇ ਨਾਲ ਹੀ ਸਿਹਤ ਵਿਭਾਗ ਨੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੇ ਨਿਗਰਾਨੀ ਰੱਖਣ ਲਈ ਕਦਮ ਚੁੱਕੇ ਹਨ,ਕਮਿਸ਼ਨਰ ਰਣਦੀਪ ਨੇ ਇਸ ਪਹਿਲੀ ਮੌਤ ਦਾ ਆਡਿਟ ਕਰਵਾਉਣ ਦੀ ਸਲਾਹ ਦਿੱਤੀ ਤੇ ਜਿਨ੍ਹਾਂ ਨੇ ਸਵੈ-ਸਹਾਇਤਾ ਇਲਾਜ ਨਹੀਂ ਕਰਵਾਇਆ,ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣੀ ਦੀ ਹਦਾਇਤ ਦਿੱਤੀ ਹੈ,ਹਸਨ ਜ਼ਿਲ੍ਹੇ ਦੇ ਅਲੂਰ ਵਿੱਚ ਇੱਕ ਬਜ਼ੁਰਗ ਖੰਘ,ਗਲੇ ਵਿੱਚ ਖਰਾਸ਼ ਤੋਂ ਪੀੜਤ ਸੀ,ਉਸ ਦੀ 1 ਮਾਰਚ ਨੂੰ ਅਲੂਰ ਵਿੱਚ ਮੌਤ ਹੋ ਗਈ ਸੀ,ਸਾਵਧਾਨੀ ਵਜੋਂ ਮ੍ਰਿਤਕ ਵਿਅਕਤੀ ਦੇ ਪਿੰਡ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

LEAVE A REPLY

Please enter your comment!
Please enter your name here