ਪੰਜਾਬ ਪੁਲਿਸ ਨੇ ਗਨ ਕਲਚਰ ‘ਤੇ ਸ਼ਿਕੰਜਾ ਕੱਸਦਿਆਂ ਹਥਿਆਰਾਂ ਦੇ 813 ਲਾਇਸੰਸ ਰੱਦ

0
129
ਪੰਜਾਬ ਪੁਲਿਸ ਨੇ ਗਨ ਕਲਚਰ ‘ਤੇ ਸ਼ਿਕੰਜਾ ਕੱਸਦਿਆਂ ਹਥਿਆਰਾਂ ਦੇ 813 ਲਾਇਸੰਸ ਰੱਦ

Sada Channel News:-

Chandigarh,(Sada Channel News):- ਪੰਜਾਬ ਪੁਲਿਸ (Punjab Police) ਨੇ ਗਨ ਕਲਚਰ (Gun Culture) ‘ਤੇ ਸ਼ਿਕੰਜਾ ਕੱਸਦਿਆਂ ਹਥਿਆਰਾਂ ਦੇ 813 ਲਾਇਸੰਸ ਰੱਦ ਕਰ ਦਿੱਤੇ ਹਨ,ਇਹ ਜਾਣਕਾਰੀ ਵਿਧਾਨ ਸਭਾ ਵਿੱਚ ਦਿੱਤੀ ਗਈ ਹੈ,ਇਸ ਵੇਲੇ ਪੰਜਾਬ ‘ਚ ਕੁੱਲ 3 ਲੱਖ 73 ਹਜ਼ਾਰ 53 ਹਥਿਆਰਾਂ ਦੇ ਲਾਇਸੰਸ ਹਨ,ਪੰਜਾਬ ਸਭ ਤੋਂ ਜ਼ਿਆਦਾ ਗੁਰਦਾਸਪੁਰ ਵਿੱਚ 40,789 ਹਥਿਆਰਾਂ ਦੇ ਲਾਇਸੰਸ ਹਨ,ਦੂਜਾ ਨੰਬਰ ਬਠਿੰਡਾ ਦਾ ਹੈ ਜਿੱਥੇ 29353 ਹਥਿਆਰਾਂ ਦੇ ਲਾਇਸੰਸ ਹਨ,ਤੀਜਾ ਨੰਬਰ ਪਟਿਆਲਾ ਦਾ ਹੈ ਜਿੱਥੇ 28,340 ਹਥਿਆਰਾਂ ਦੇ ਲਾਇਸੰਸ ਹਨ,,ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਪ੍ਰੈਲ 2022 ਤੋਂ ਹੁਣ ਤੱਕ 105 ਵਿਅਕਤੀਆਂ ਦੇ ਕਤਲ ਗੋਲੀ ਲੱਗਣ ਕਾਰਨ ਹੋਏ ਹਨ।

ਇਸ ਤੋਂ ਇਲਾਵਾ 525 ਵਿਅਕਤੀਆਂ ਦੇ ਕਤਲ ਹੋਰ ਹਥਿਆਰਾਂ ਨਾਲ ਹੋਏ ਹਨ,ਇਹ ਖੁਲਾਸਾ ਪੰਜਾਬ ਵਿਧਾਨ ਸਭਾ ਵਿੱਟ ਹੋਇਆ ਹੈ,ਇਸ ਤੋਂ ਇਲਾਵਾ ਕਿਡਨੈਪਿੰਗ ਦੇ 1491, ਚੋਰੀ ਦੇ 5318, ਲੁੱਟ-ਖੋਹ ਦੇ 2194 ਤੇ ਜਬਰੀ ਵਸੂਲੀ ਦੇ 324 ਮਾਮਲੇ ਦਰਜ ਹੋਏ ਹਨ,ਇਨ੍ਹਾਂ ਵਿੱਚੋਂ 5722 ਮਾਮਲੇ ਸੁਲਝਾ ਲਏ ਗਏ ਹਨ ਤੇ 9235 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ,ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ-ਥਾਂ ਤੇ ਰੇਡ ਕੀਤੀ ਜਾ ਰਹੀ ਹੈ,ਖੂਫੀਆ ਸੋਰਸ ਲਗਾਏ ਗਏ ਹਨ ਤੇ ਸ਼ੱਕੀ ਵਿਅਕਤੀਆਂ ਨੂੰ ਮੁਕੱਦਮੇ ਵਿੱਚ ਸ਼ਾਮਲ ਕਰਕੇ ਦੋਸ਼ੀਆਂ ਬਾਰੇ ਸੁਰਾਗ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here