ਹੋਲੇ ਮਹੱਲੇ ਮੌਕੇ ਨਿਹੰਗ ਪਰਦੀਪ ਸਿੰਘ ਦੇ ਕਤਲ ਨੇ ਲਿਆ ਨਵਾਂ ਮੋੜ

0
382
ਹੋਲੇ ਮਹੱਲੇ ਮੌਕੇ ਨਿਹੰਗ ਪਰਦੀਪ ਸਿੰਘ ਦੇ ਕਤਲ ਨੇ ਲਿਆ ਨਵਾਂ ਮੋੜ

SADA CHANNEL NEWS:-

SADA CHANNEL NEWS:- ਸ਼੍ਰੀ ਆਨੰਦਪੁਰ ਸਾਹਿਬ (Sri Anandpur Sahib) ਵਿਖੇ ਹੋਲੇ ਮਹੱਲੇ ਦੌਰਾਨ ਨਿਹੰਗ ਪਰਦੀਪ ਸਿੰਘ (Nihang Pardeep Singh) ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ,ਇਸ ਝੜਪ ਵਿੱਚ ਜ਼ਖ਼ਮੀ ਹੋਏ ਸਤਬੀਰ ਸਿੰਘ,ਜੋ ਪੀਜੀਆਈ (PGI) ਵਿੱਚ ਜ਼ੇਰੇ ਇਲਾਜ ਹੈ,ਦੀ ਪਤਨੀ ਗੁਰਵਿੰਦਰ ਕੌਰ ਨੇ ਵੱਡਾ ਦਾਅਵਾ ਕੀਤਾ ਹੈ,ਗੁਰਵਿੰਦਰ ਕੌਰ ਨੇ ਕਿਹਾ ਹੈ ਕਿ ਉਸ ਨੂੰ ਨਿਹੰਗ ਪਰਦੀਪ ਸਿੰਘ (Nihang Pardeep Singh) ਦੀ ਮੌਤ ਦਾ ਅਫ਼ਸੋਸ ਹੈ,ਪਰ ਨਿਹੰਗ ਪਰਦੀਪ ਸਿੰਘ (Nihang Pardeep Singh) ਨੇ ਹੀ ਪਹਿਲਾਂ ਉਸ ਦੇ ਪਤੀ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ,ਉਸ ਨੇ ਦੱਸਿਆ ਕਿ ਨਿਹੰਗ ਪਰਦੀਪ ਸਿੰਘ (Nihang Pardeep Singh) ਨੇ ਸਤਬੀਰ ਦੇ ਦੋਵੇਂ ਹੱਥ ਵੱਢੇ,ਬਾਂਹ ਨੂੰ ਨੁਕਸਾਨ ਪਹੁੰਚਾਇਆ ਤੇ ਲੱਤਾਂ ’ਤੇ ਡੰਡੇ ਮਾਰੇ ਸਨ,ਗੁਰਵਿੰਦਰ ਕੌਰ ਅਨੁਸਾਰ ਨਿਹੰਗ ਪਰਦੀਪ ਸਿੰਘ (Nihang Pardeep Singh) ਨੇ ਆਪਣੇ ਕੀਤੇ ਲਈ ਸਤਬੀਰ ਤੋਂ ਮੁਆਫ਼ੀ ਵੀ ਮੰਗੀ ਸੀ,ਉਸ ਨੇ ਕਿਹਾ ਕਿ ਪਰਦੀਪ ’ਤੇ ਹਮਲਾ ਉਥੇ ਮੌਜੂਦ ਭੀੜ ਵੱਲੋਂ ਕੀਤਾ ਗਿਆ ਹੈ।

ਜਦਕਿ ਉਸ ਦਾ ਪਤੀ ਉਸ ਵੇਲੇ ਜ਼ਖ਼ਮੀ ਸੀ,ਉਸ ਨੇ ਮੀਡੀਆ ’ਤੇ ਵੀ ਇਕਪਾਸੜ ਖਬਰਾਂ ਦਿਖਾਉਣ ਦੇ ਦੋਸ਼ ਲਗਾਏ,ਉਸ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਕੇਸ ਦੀ ਜਾਂਚ ਸੀਬੀਆਈ (CBI) ਤੋਂ ਕਰਵਾਈ ਜਾਵੇ,ਪਿੰਡ ਉਪਰਲੀ ਨਲਹੋਟੀ ਵਾਸੀਆਂ ਨੇ ਕਿਹਾ ਕਿ ਸਤਬੀਰ ਦਾ ਪਿਤਾ ਨਿਰੰਜਨ ਸਿੰਘ ਘਟਨਾ ਵੇਲੇ ਪਿੰਡ ਸੀ,ਪਰ ਪੁਲਿਸ ਨੇ ਉਸ ’ਤੇ ਵੀ ਪਰਚਾ ਦਰਜ ਕਰ ਦਿੱਤਾ ਹੈ,ਨਿਹੰਗ ਪਰਦੀਪ ਸਿੰਘ (Nihang Pardeep Singh) ਦੇ ਕਾਤਲਾਂ ਨੂੰ ਫੜਨ ਲਈ ਪੁਲਿਸ ਵੱਲੋਂ ਤਿੰਨ ਟੀਮਾਂ ਬਣਾਈਆਂ ਗਈਆਂ ਹਨ,ਇਸ ਸਬੰਧੀ ਰੂਪਨਗਰ ਦੇ ਐਸਪੀ (ਡੀ) ਮਨਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਅਗਵਾਈ ਡੀਐਸਪੀ ਰੂਪਨਗਰ ਤਲਵਿੰਦਰ ਸਿੰਘ ਗਿੱਲ,ਡੀਐਸਪੀ ਸ੍ਰੀ ਆਨੰਦਪੁਰ ਸਾਹਿਬ ਅਜੈ ਸਿੰਘ,ਸਤਨਾਮ ਸਿੰਘ ਇੰਚਾਰਜ ਸੀਆਈਏ ਰੂਪਨਗਰ ਸਣੇ ਹੋਰ ਅਧਿਕਾਰੀ ਕਰ ਰਹੇ ਹਨ।

LEAVE A REPLY

Please enter your comment!
Please enter your name here