ਵਿਜੀਲੈਂਸ ਨੇ ਪੰਜਾਬ ਦੀ ਸਾਬਕਾ MLA Reverend Kaur ਨੂੰ ਸੰਮਨ ਕੀਤਾ ਜਾਰੀ

0
245
ਵਿਜੀਲੈਂਸ ਨੇ ਪੰਜਾਬ ਦੀ ਸਾਬਕਾ MLA Reverend Kaur ਨੂੰ ਸੰਮਨ ਕੀਤਾ ਜਾਰੀ

SADA CHANNEL NEWS:-

SADA CHANNEL NEWS:- ਪੰਜਾਬ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ (Former MLA Reverend Kaur) ਖਿਲਾਫ ਵਿਜੀਲੈਂਸ (Vigilance) ਨੇ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਕੇਸ ਦਰਜ ਕੀਤਾ ਹੈ,ਮੰਗਲਵਾਰ ਨੂੰ ਵਿਜੀਲੈਂਸ ਨੇ ਲਗਭਗ 4 ਘੰਟੇ ਸਤਿਕਾਰ ਕੌਰ ਨਾਲ ਗੱਲਬਾਤ ਕੀਤੀ,ਦੱਸ ਦੇਈਏ ਕਿ ਉਹ 2017 ਵਿਚ ਕਾਂਗਰਸ ਸਰਕਾਰ ਦੌਰਾਨ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਹੀ ਹੈ ਤੇ ਮੌਜੂਦਾ ਸਮੇਂ ਵਿਚ ਭਾਜਪਾ ਵਿਚ ਹੈ।

ਵਿਜੀਲੈਂਸ (Vigilance) ਨੇ ਸਤਿਕਾਰ ਕੌਰ ਤੋਂ ਉਨ੍ਹਾਂ ਵੱਲੋਂ ਬਣਾਈ ਗਈ ਜਾਇਦਾਦਾਂ ਬਾਰੇ ਪੁੱਛਗਿਛ ਕੀਤੀ ਹੈ,ਉਨ੍ਹਾਂ ਨੇ ਕਿਹਾ ਕਿ ਉੁਹ ਵਿਜੀਲੈਂਸ (Vigilance) ਦੀ ਜਾਂਚ ਵਿਚ ਪੂਰਾ ਸਹਿਯੋਗ ਕਰੇਗੀ,ਕੁਝ ਵੀ ਗੈਰ-ਕਾਨੂੰਨੀ ਉਨ੍ਹਾਂ ਨੇ ਨਹੀਂ ਬਣਾਇਆ ਹੈ,ਉਨ੍ਹਾਂ ਦੀ ਜਾਇਦਾਦ ਵਿਚ ਕੋਈ ਵਾਧਾ ਨਹੀਂ ਹੋਇਆ,ਇਸ ਤਰ੍ਹਾਂ ਦੇ ਦੋਸ਼ ਲੱਗਣਾ ਸਿਆਸਤ ਤੋਂ ਪ੍ਰੇਰਿਤ ਹੈ,ਸਤਿਕਾਰ ਨੇ ਕਿਹਾ ਕਿ ਉਹ ਕਾਨੂੰਨ ‘ਤੇ ਵਿਸ਼ਵਾਸ ਰੱਖਦੀ ਹੈ,ਸੱਚਾਈ ਦੀ ਜਿੱਤ ਹੋਵੇਗੀ,ਉਨ੍ਹਾਂ ‘ਤੇ ਜੋ ਦੋਸ਼ ਲਗਾਏ ਗਏ ਹਨ ਉਹ ਨਿਰਾਧਾਰ ਹਨ।

ਡੀਐੱਸਪੀ ਕੇਵਲ ਕ੍ਰਿਸ਼ਨ (DSP Kewal Krishna) ਨੇ ਦੱਸਿਆ ਕਿ ਉਨ੍ਹਾਂ ਕੋਲ ਸਾਬਕਾ ਵਿਧਾਇਕ ਦੀ ਆਮਦਨ ਤੋਂ ਵੱਧ ਜਾਇਦਾਦ ਹੋਣ ਦੀ ਸ਼ਿਕਾਇਤ ਆਈ ਸੀ,ਇਸੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਸੀ ਪਰ ਵਿਸਥਾਰ ਵਿੱਚ ਕੋਈ ਜਾਣਕਾਰੀ ਨਹੀਂ ਦੇ ਸਕਦੇ,ਸਾਡੇ ਕੋਲ ਪੁੱਛਗਿੱਛ ਲਈ ਤਿੰਨ ਮਹੀਨੇ ਦਾ ਸਮਾਂ ਹੈ,ਸੂਤਰਾਂ ਮੁਤਾਬਕ ਜੇਕਰ ਲੋੜ ਪਈ ਤਾਂ ਸਾਬਕਾ ਵਿਧਾਇਕ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here