

Amritsar Sahib,(Sada Channel News):- ਅੰਮ੍ਰਿਤਸਰ ਨੂੰ ਨੋ-ਫਲਾਈ ਜ਼ੋਨ (No-Fly Zone) ਐਲਾਨਿਆ ਗਿਆ ਹੈ,ਜੀ-20 ਸੰਮੇਲਨ (G-20 Summit) ਦੇ ਸਬੰਧ ਵਿਚ ਅਤੇ ਵਿਦੇਸ਼ੀ ਡੈਲੀਗੇਟਾਂ ਦੀ ਆਵਾਜਾਈ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ,ਪਰ ਦੱਸ ਦੇਈਏ ਇਹ ਨੋ-ਫਲਾਈ ਜ਼ੋਨ ਭਾਰਤ ਅਤੇ ਵਿਦੇਸ਼ ਤੋਂ ਆਉਣ ਵਾਲੇ ਜਹਾਜ਼ਾਂ ਲਈ ਨਹੀਂ ਸਗੋਂ ਡਰੋਨ ਅਤੇ ਮਾਨਵ ਰਹਿਤ ਜਹਾਜ਼ਾਂ ਲਈ ਹੈ,ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਹ ਹੁਕਮ 21 ਮਾਰਚ ਤੱਕ ਜਾਰੀ ਕੀਤੇ ਹਨ।
ਜੀ-20 ਕਾਨਫਰੰਸ (G-20 Conference) ਤਹਿਤ ਅੰਮ੍ਰਿਤਸਰ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ,ਅੰਮ੍ਰਿਤਸਰ ਵਿੱਚ 17 ਮਾਰਚ ਤੱਕ ਸਿੱਖਿਆ ਵਿਸ਼ਿਆਂ ’ਤੇ ਮੀਟਿੰਗਾਂ ਚੱਲ ਰਹੀਆਂ ਹਨ,ਇਸ ਦੇ ਨਾਲ ਹੀ ਮਜ਼ਦੂਰ ਵਿਸ਼ਿਆਂ ‘ਤੇ 19-20 ਮਾਰਚ ਨੂੰ ਮੀਟਿੰਗਾਂ ਹੋਣਗੀਆਂ,ਇਨ੍ਹਾਂ ਮੀਟਿੰਗਾਂ ਦਾ ਦੌਰ ਅੰਮ੍ਰਿਤਸਰ ਦੇ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਵਿੱਚ ਚੱਲ ਰਿਹਾ ਹੈ,ਸੁਰੱਖਿਆ ਕਾਰਨਾਂ ਕਰਕੇ ਡਰੋਨ ਅਤੇ ਮਾਨਵ ਰਹਿਤ ਜਹਾਜ਼ਾਂ ਦੀ ਉਡਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
