Police ਨੇ 1992 ‘ਚ ਕੀਤਾ ਸੀ ਸਿੱਖ ਨੌਜਵਾਨ ਦਾ Encounter,ਆਖਰ ਹੁਣ ਹੋਈ ਦੋ ਪੁਲਿਸ ਮੁਲਾਜ਼ਮ ਨੂੰ ਕੈਦ ਦੀ ਸਜ਼ਾ

0
7
ਪੁਲਿਸ ਨੇ 1992 'ਚ ਕੀਤਾ ਸੀ ਸਿੱਖ ਨੌਜਵਾਨ ਦਾ ਐਨਕਾਉਂਟਰ, ਆਖਰ ਹੁਣ ਹੋਈ ਦੋ ਪੁਲਿਸ ਮੁਲਾਜ਼ਮ ਨੂੰ ਕੈਦ ਦੀ ਸਜ਼ਾ

SADA CHANNEL NEWS:-

SADA CHANNEL NEWS:- ਪੰਜਾਬ ਅੰਦਰ ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲੇ ਦੇ ਇੱਕ ਕੇਸ ਵਿੱਚ ਦੋ ਪੁਲਿਸ ਮੁਲਜ਼ਮਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ,ਇਸ ਕੇਸ ਵਿੱਚ ਮੁਲਜ਼ਮ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਚੁੱਕੀ ਹੈ,ਇਹ ਮਾਮਲਾ 1992 ਦਾ ਹੈ ਜਦੋਂ ਪੁਲਿਸ ਨੇ ਤਰਨ ਤਾਰਨ ਵਿੱਚ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ,ਪੀੜਤਾਂ ਨੂੰ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਆਖਰ ਇਨਸਾਫ ਮਿਲਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਮੁਹਾਲੀ ਸਥਿਤ ਸੀਬੀਆਈ ਅਦਾਲਤ (CBI Court) ਨੇ ਕਰੀਬ ਤਿੰਨ ਦਹਾਕੇ ਪੁਰਾਣੇ ਸਿੱਖ ਨੌਜਵਾਨ (ਬੈਂਕ ਮੁਲਾਜ਼ਮ) ਕੁਲਦੀਪ ਸਿੰਘ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਤੱਤਕਾਲੀ ਇੰਸਪੈਕਟਰ ਸੂਬਾ ਸਿੰਘ ਉਰਫ ਸੂਬਾ ਸਰਹੰਦ ਤੇ ਉਸ ਦੇ ਗੰਨਮੈਨ ਝਿਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ,ਸੂਬਾ ਸਿੰਘ ਨੂੰ 3 ਸਾਲ ਤੇ ਝਿਰਮਲ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਦੱਸ ਦਈਏ ਕਿ ਇਸ ਮਾਮਲੇ ਵਿੱਚ ਨਾਮਜ਼ਦ ਉਸ ਸਮੇਂ ਦੇ ਐਸਐਚਓ ਗੁਰਦੇਵ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ,ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਨੇ 1 ਜੂਨ 1992 ਵਿੱਚ ਕੁਲਦੀਪ ਸਿੰਘ ਵਾਸੀ ਕੋਟਲੀ ਸਰੂਖਾ (ਤਰਨ ਤਾਰਨ) ਨੂੰ ਕਿਸੇ ਜਾਣਕਾਰ ਦੇ ਘਰੋਂ ਚੁੱਕ ਕੇ ਬਾਅਦ ਵਿੱਚ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਸੀ,ਅੱਜ ਅਦਾਲਤ ਨੇ ਸਾਬਕਾ ਇੰਸਪੈਕਟਰ ਤੇ ਗੰਨਮੈਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ,ਉਨ੍ਹਾਂ ਨੇ ਕਿਹਾ ਕਿ ਲੰਬੀ ਲੜਾਈ ਤੋਂ ਬਾਅਦ ਪੀੜਤਾਂ ਨੂੰ ਇਨਸਾਫ ਮਿਲਿਆ ਹੈ।

LEAVE A REPLY

Please enter your comment!
Please enter your name here