

PUNJAB TODAY NEWS CA:- ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖਤਰ (Shoaib Akhtar) ਆਪਣੇ ਤਿੱਖੇ ਬਿਆਨਾਂ ਨਾਲ ਸੁਰਖੀਆਂ ‘ਚ ਰਹਿੰਦੇ ਹਨ,ਉਹ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ,’ਤੇ ਮੈਚ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਨਜ਼ਰ ਆਉਂਦੇ ਹਨ,ਹੁਣ ਸ਼ੋਏਬ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਦੇ ਕਰੀਅਰ ਬਾਰੇ ਭਵਿੱਖਬਾਣੀ ਕੀਤੀ ਹੈ,ਕਿ ਉਮੀਦ ਜਤਾਈ ਕਿ ਜਦੋਂ ਵਿਰਾਟ ਕੋਹਲੀ ਆਪਣਾ ਕਰੀਅਰ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ 110 ਸੈਂਕੜੇ ਹੋਣਗੇ।
ਸ਼ੋਏਬ ਅਖਤਰ (Shoaib Akhtar) ਨੇ ਅੱਗੇ ਕਿਹਾ,’ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ ਕਿ ਵਿਰਾਟ ਕੋਹਲੀ (Virat Kohli) ਨੇ ਆਪਣੀ ਫਾਰਮ ‘ਚ ਵਾਪਿਸੀ ਕੀਤੀ ਹੈ,ਹੁਣ ਉਹ ਫੋਕਸ ਨਾਲ ਖੇਡ ਰਹੇ ਹਨ,ਸ਼ੋਏਬ ਅਖਤਰ ਨੇ ਉਮੀਦ ਜਿਤਾਉਂਦੇ ਹੋਏ ਕਿਹਾ ਕਿ ਸਚਿਨ ਤੇਂਦੁਲਕਰ ਦੇ 100 ਅੰਤਰਰਾਸ਼ਟਰੀ ਸੈਂਕੜੇ ਦੇ ਰਿਕਾਰਡ ਨੂੰ ਤੋੜ ਦੇਣਗੇ ‘ਤੇ 110 ਸੈਂਕੜੇ ਬਨਾਉਣਗੇ,ਹੁਣ ਵਿਰਾਟ ਕੋਹਲੀ (Virat Kohli) ‘ਤੇ ਕਪਤਾਨੀ ਦਾ ਬੋਝ ਨਹੀਂ ਹੈ ਅਤੇ ਉਹ ਵਿਸ਼ਵ ਕ੍ਰਿਕਟ ਦਾ ਬਾਦਸ਼ਾਹ ਬਣ ਕੇ ਖੇਡਦਾ ਰਹੇਗਾ।
ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਨੇ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਮੈਚ ‘ਚ 186 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ 75 ਸੈਂਕੜੇ ਪੂਰੇ ਕਰ ਲਏ ਹਨ,ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ,ਸਚਿਨ ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 100 ਸੈਂਕੜੇ ਲਗਾਏ ਹਨ,ਵਿਰਾਟ ਕੋਹਲੀ (Virat Kohli) ਹੁਣ 75 ਸੈਂਕੜਿਆਂ ਨਾਲ ਦੂਜੇ ਨੰਬਰ ‘ਤੇ ਹੈ,ਜੇਕਰ ਕਿੰਗ ਵਿਰਾਟ ਕੋਹਲੀ ਇਸੇ ਤਰ੍ਹਾਂ ਸੈਂਕੜੇ ਬਣਾਉਂਦੇ ਰਹੇ ਤਾਂ ਯਕੀਨਨ ਉਹ ਦਿਨ ਦੂਰ ਨਹੀਂ ਜਦੋਂ ਉਹ ਸਚਿਨ ਦਾ ਰਿਕਾਰਡ ਤੋੜ ਦੇਣਗੇ।
