
Chandigarh, March 23, 2023,(Sada Channel News):- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੂੰ ਕੈਂਸਰ ਹੋ ਗਿਆ ਹੈ,ਉਹਨਾਂ ਆਪ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ,ਉਹਨਾਂ ਲਿਖਿਆ ਹੈ ਕਿ ਉਹ (ਨਵਜੋਤ ਸਿੱਧੂ) ਉਸ ਅਪਰਾਧ ਲਈ ਜੇਲ੍ਹ ਵਿਚ ਹਨ ਜੋ ਉਹਨਾਂ ਨੇ ਕੀਤਾ ਹੀ ਨਹੀਂ,ਹਰ ਦਿਨ ਤੁਹਾਡੀ ਉਡੀਕ ਕਰਦੀ ਹਾਂ,ਤੁਹਾਡੇ ਨਾਲੋਂ ਵੱਧ ਪੀੜਾ ਝੱਲ ਰਹੀ ਹਾਂ,ਤੁਹਾਡੀ ਉਡੀਕ ਕਰਦਿਆਂ ਵੇਖ ਰਹੀ ਹਾਂ ਕਿ ਤੁਹਾਨੂੰ ਵਾਰ ਵਾਰ ਇਨਸਾਫ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ,ਸੱਚ ਬਹੁਤ ਤਾਕਤਵਰ ਹੁੰਦਾ ਹੈ,ਤੁਹਾਡਾ ਵਾਰ ਵਾਰ ਇਮਤਿਹਾਨ ਲਿਆ ਜਾਂਦਾ ਹੈ,ਹੁਣ ਤੁਹਾਡੀ ਉਡੀਕ ਨਹੀਂ ਕਰ ਸਕਦੀ ਕਿਉਂਕਿ ਸਟੇਜ 2 ਦਾ ਕੈਂਸਰ ਹੈ,ਜ਼ਿਕਰਯੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਦਾ ਡੇਰਾਬਸੀ (Derabasi) ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਚਲ ਰਿਹਾ ਹੈ।

