

PATIALA,(CHANDIGARH),(AZAD SOCH NEWS):- ਪੰਜਾਬ ਵਿਚ ਵੱਖ-ਵੱਖ ਕੈਡਰ/ਵਿੰਗਸ (Cadre/Wings) ਵਿਚ ਸਬ-ਇੰਸਪੈਕਟਰ (Sub-Inspector) ਦੇ ਅਹੁਦਿਆਂ ਲਈ ਮੈਰਿਟ ਲਿਸਟ ਅਪ੍ਰੈਲ 2023 ਦੇ ਪਹਿਲੇ ਹਫਤੇ ਆਉਣ ਦੀ ਉਮੀਦ ਹੈ,ਪੰਜਾਬ ਪੁਲਿਸ (Punjab Police) ਦੇ ਬੁਲਾਰੇ ਨੇ ਦੱਸਿਆ ਕਿ ਫੋਰਸ ਦੇ 4 ਕੈਡਰ/ਵਿੰਗਸ (ਜਾਂਚ,ਜ਼ਿਲ੍ਹਾ,ਆਰਮਡ ਪੁਲਿਸ ਤੇ ਇੰਟੈਲੀਜੈਂਸ) ਵਿਚ ਐੱਸਆਈ (SI) ਦੀ ਭਰਤੀ ਲਈ 16 ਅਕਤੂਬਰ 2022 ਨੂੰ ਸੂਬੇ ਦੇ ਵੱਖ-ਵੱਖ ਕੇਂਦਰਾਂ ਵਿਚ ਪ੍ਰੀਖਿਆ ਹੋਈ ਸੀ,ਫਿਲਹਾਲ ਮੈਰਿਟ ਲਿਸਟ (Merit List) ਤਿਆਰ ਕੀਤੀ ਜਾ ਰਹੀ ਹੈ,ਅਪ੍ਰੈਲ 2023 ਦੇ ਪਹਿਲੇ ਹਫਤੇ ਨਤੀਜੇ ਆਉਣ ਦੀ ਉਮੀਦ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਹਰ ਸਾਲ ਪੰਜਾਬ ਪੁਲਿਸ (Punjab Police) ਵਿਚ 1800 ਕਾਂਸਟੇਬਲ ਤੇ 300 ਐੱਸਆਈ ਦੇ ਅਹੁਦਿਆਂ ‘ਤੇ ਭਰਤੀ ਕੀਤੀ ਜਾਵੇਗੀ,ਭਰਤੀ ਦੀ ਪ੍ਰਕਿਰਿਆ ਸਾਲ ਦੀ ਸ਼ੁਰੂਆਤ ਤੋਂ ਅੰਤ ਤੱਕ ਪੂਰੀ ਕਰ ਲਈ ਜਾਵੇਗੀ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਖਾਲੀ ਅਹੁਦਿਆਂ ਨੂੰ ਭਰਨ ਲਈ ਹਰ ਸਾਲ ਪੁਲਿਸ ਭਰਤੀ (Police Recruitment) ਦਾ ਐਲਾਨ ਕੀਤਾ ਸੀ,ਮੁੱਖ ਮੰਤਰੀ ਵੱਲੋਂ ਪੁਲਿਸ ਵਿਭਾਗ (Police Department) ਤੋਂ ਇਲਾਵਾ ਹੋਰ ਵਿਭਾਗਾਂ ਦੇ ਖਾਲੀ ਅਹੁਦੇ ਭਰਨ ਦਾ ਐਲਾਨ ਵੀ ਕੀਤਾ ਗਿਆ ਹੈ ਤੇ ਇਸ ਸਬੰਧੀ ਪ੍ਰਕਿਰਿਆ ਲਗਾਤਾਰ ਜਾਰੀ ਹੈ।

ਸਾਲ 2016 ਦੇ ਬਾਅਦ ਸਾਲ 2022 ਵਿਚ ਪੰਜਾਬ ਦੇ ਨੌਜਵਾਨਾਂ ਨੂੰ ਪੁਲਿਸ ਵਿਭਾਗ (Police Department) ਵਿਚ ਰੋਜ਼ਗਾਰ ਪਾ ਕੇ ਸੂਬੇ ਦੀ ਸੇਵਾ ਦਾ ਮੌਕਾ ਮਿਲਿਆ,ਪੁਲਿਸ ਵਿਭਾਗ ਦੇ ਵੱਖ-ਵੱਖ ਕੈਡਰ ਵਿਚ 16 ਅਕਤੂਬਰ 2022 ਦੇ ਵਿਚਕਾਰ OMR ਆਧਾਰਿਤ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ,ਇਹ ਭਰਤੀ ਕਾਂਸਟੇਬਲ,ਹੈੱਡ ਕਾਂਸਟੇਬਲ ਤੇ ਸਬ-ਇੰਸਪੈਕਟਰ (Constable, Head Constable and Sub-Inspector) ਦੇ ਅਹੁਦਿਆਂ ਲਈ ਹੈ,ਐੱਸਆਈ (SI) ਅਹੁਦੇ ਲਈ ਚੁਣੇ ਗਏ ਜਵਾਨਾਂ ਨੂੰ ਇਨਵੈਸਟੀਗੇਸ਼ਨ ਕੈਡਰ (Investigation Cadre) ਵਿਚ ਤੇ ਕਾਂਸਟੇਬਲ ਅਹੁਦੇ ਲਈ ਚੁਣੇ ਜਵਾਨਾਂ ਨੂੰ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਕੈਡਰ ਵਿਚ ਸੇਵਾ ਦਾ ਮੌਕਾ ਮਿਲੇਗਾ।
