
Fazilka/Jalalabad,(Sada Channel News):- ਸਕੂਲ ਡਿਊਟੀ ‘ਤੇ ਜਾ ਰਹੇ ਟੀਚਰਾਂ ਨਾਲ ਅੱਜ ਦਰਦਨਾਕ ਹਾਦਸਾ ਵਾਪਰ ਗਿਆ,ਹਾਦਸੇ ਵਿਚ 3 ਟੀਚਰਾਂ ਸਣੇ 4 ਦੀ ਮੌਤ ਹੋ ਗਈ ਹੈ,ਇਸ ਮਾਮਲੇ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ ਹੈ ਤੇ ਲਿਖਿਆ ਹੈ ਕਿ ਫਾਜ਼ਿਲਕਾ/ਜਲਾਲਾਬਾਦ (Fazilka/Jalalabad) ਤੋਂ ਸਕੂਲ ਡਿਊਟੀ ‘ਤੇ ਜਾ ਰਹੇ ਟੀਚਰਾਂ ਦੇ ਸੜਕ ਹਾਦਸੇ ਦਾ ਦੁਖਦ ਸਮਾਚਾਰ ਮਿਲਿਆ,ਮੈਂ ਅਧਿਆਪਕਾਂ ਦੀ ਸੁਰੱਖਿਆ ਤੇ ਭਲਾਈ ਲਈ ਭਗਵਾਨ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ,ਅੱਜ ਸਵੇਰੇ ਸੜਕ ਹਾਦਸੇ ਵਿਚ 3 ਟੀਚਰਾਂ ਦੀ ਮੌਤ ਹੋ ਗਈ,ਇਸ ਤੋਂ ਇਲਾਵਾ ਡਰਾਈਵਰ ਨੇ ਵੀ ਦਮ ਤੋੜ ਦਿੱਤਾ,4 ਗੰਭੀਰ ਜ਼ਖਮੀ ਹਨ,ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮ੍ਰਿਤਕ ਤਿੰਨੋਂ ਟੀਚਰ ਜਲਾਲਾਬਾਦ (Jalalabad) ਦੇ ਰਹਿਣ ਵਾਲੇ ਹਨ,ਉਹ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਬਲਾਕ (Valtoha Block) ਵਿਚ ਸਰਕਾਰੀ ਅਧਿਆਪਕ ਵਜੋਂ ਤਾਇਨਾਤ ਸਨ,ਉਹ ਸਕੂਲ ਵਿਚ ਪੜ੍ਹਾਉਣ ਜਾ ਰਹੇ ਸਨ,ਰਸਤੇ ਵਿਚ ਉਹ ਹਾਦਸੇ ਦਾ ਸ਼ਿਕਾਰ ਹੋ ਗਏ,ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਵਿਚ ਜੁਟ ਗਈ ਹੈ,ਹਾਦਸਾ ਸਵੇਰੇ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ (Fazilka-Firozepur Highway) ‘ਤੇ ਖਾਈ ਫੇਮੇਕੇ ਕੋਲ ਹੋਇਆ,ਇਥੇ ਬੱਸ ਤੇ ਟੈਂਪੂ ਟੈਕਸ ਜੀਪ ਵਿਚ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਵਿਚ 3 ਟੀਚਰਾਂ ਸਣੇ 4 ਦੀ ਜਾਨ ਚਲੀ ਗਈ,4 ਅਧਿਆਪਕ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
