

PATIALA,(SADA CHANNEL NEWS):- ਮੌਸਮ ਵਿਭਾਗ (Department of Meteorology) ਮੁਤਾਬਕ ਅਗੇਲ 24 ਘੰਟਿਆਂ ਲਈ ਪੰਜਾਬ,ਹਰਿਆਣਾ,ਚੰਡੀਗੜ੍ਹ,ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿਚ ਵੱਖ-ਵੱਖ ਖੇਤਰਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ,ਮੌਸਮ ਵਿਭਾਗ ਨੇ 24 ਮਾਰਚ ਲਈ ਪੰਜਾਬ ਦੇ Fazilka, Ferozepur, Faridkot, Muktsar, Moga, Bathinda, Barnala, Mansa ਦੇ ਪੱਛਮੀ ਜ਼ਿਲ੍ਹਿਆਂ ਵਿਚ ਓਰੈਂਜ ਅਲਰਟ ਜਾਰੀ ਕੀਤਾ ਹੈ,ਇਸ ਤੋਂ ਇਲਾਵਾ ਸੂਬੇ ਦੇ ਬਾਕੀ ਹਿੱਸਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ,ਵਿਭਾਗ ਨੇ ਅੱਜ ਤੇਜ਼ ਮੀਂਹ ਨਾਲ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ।
24-25 ਮਾਰਚ ਦੌਰਾਨ ਮੱਧ ਅਤੇ ਆਸ-ਪਾਸ ਦੇ ਪੂਰਬੀ ਭਾਰਤ ਵਿਚ ਮੀਂਹ ਹਨ੍ਹੇਰੀ ਤੇ ਗੜ੍ਹੇਮਾਰੀ ਹੋਵੇਗੀ,ਹਰਿਆਣਾ ਦੇ ਫਤਿਆਬਾਦ,ਆਦਮਪੁਰ, ਸਿਵਾਨੀ,ਭਿਵਾਨੀ,ਚਰਖੀ ਦਾਦਰੀ,ਲੋਹਾਰੂ ਕੋਸਲੀ,ਮਹਿੰਦਰਗੜ੍ਹ,ਰੇਵਾੜੀ ਬਾਵਲ ਵਿਚ ਹਲਕੀ ਤੋਂ ਮੱਧ ਤੀਬਰਤਾ ਨਾਲ ਹਨ੍ਹੇਰੀ ਤੂਫਾਨ ਆ ਸਕਦਾ ਹੈ,ਇਨ੍ਹਾਂ ਜ਼ਿਲ੍ਹਿਆਂ ਵਿਚ ਵੀ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ,ਇਸ ਤੋਂ ਇਲਾਵਾ ਯੂਪੀ ਦੇ ਕੁਝ ਜ਼ਿਲ੍ਹਿਆਂ ਵਿਚ ਵੀ ਅੱਜ ਮੀਂਹ ਦੀ ਸੰਭਾਵਨਾ ਹੈ।
