ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ‘ਚ ਭਾਰਤ ਬਣੇਗਾ ਨੰਬਰ-1: ਟਰਾਂਸਪੋਰਟ ਮੰਤਰੀ ਗਡਕਰੀ

0
29
ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ 'ਚ ਭਾਰਤ ਬਣੇਗਾ ਨੰਬਰ-1: ਟਰਾਂਸਪੋਰਟ ਮੰਤਰੀ ਗਡਕਰੀ

Sada Channel News:-

New Delhi,(Sada Channel News):- ਭਾਰਤ ਜਲਦੀ ਹੀ ਇਲੈਕਟ੍ਰਿਕ ਵਾਹਨਾਂ (Electric Vehicles) ਦੇ ਉਤਪਾਦਨ ਵਿੱਚ ਦੁਨੀਆ ਦਾ ਨੰਬਰ-1 ਦੇਸ਼ ਬਣ ਸਕਦਾ ਹੈ,ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਵੱਲੋਂ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਕਿਹਾ ਕਿ ਭਾਰਤ ਜਲਦੀ ਹੀ ਆਤਮ-ਨਿਰਭਰ ਹੋਣ ਦੇ ਨਾਲ-ਨਾਲ ਇਲੈਕਟ੍ਰਿਕ ਵਾਹਨਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਬਣ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਲੱਭੇ ਗਏ ਲਿਥੀਅਮ ਭੰਡਾਰ (Lithium Reserve) ਦੀ ਵਰਤੋਂ ਕਰਕੇ ਭਾਰਤ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਵਿੱਚ ਤੇਜ਼ੀ ਨਾਲ ਪਛਾੜ ਸਕਦਾ ਹੈ,ਉਨ੍ਹਾਂ ਨੇ ਜਨਤਕ ਟਰਾਂਸਪੋਰਟ ਸੈਕਟਰ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਲੋੜ ‘ਤੇ ਵੀ ਜ਼ੋਰ ਦਿੱਤਾ,ਕੇਂਦਰੀ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਆਵਾਜਾਈ ਦਾ ਭਵਿੱਖ ਹਨ।

ਟਰਾਂਸਪੋਰਟ ਮੰਤਰੀ ਗਡਕਰੀ (Transport Minister Gadkari) ਨੇ ਕਿਹਾ ਕਿ ਅਸੀਂ ਹਰ ਸਾਲ ਲਗਭਗ 1,200 ਟਨ ਲਿਥੀਅਮ ਦਰਾਮਦ ਕਰਦੇ ਹਾਂ,ਜੇਕਰ ਅਸੀਂ ਜੰਮੂ-ਕਸ਼ਮੀਰ ‘ਚ ਲੱਭੇ ਗਏ ਲਿਥੀਅਮ ਭੰਡਾਰ ਦੀ ਵਰਤੋਂ ਕਰੀਏ ਤਾਂ ਅਸੀਂ ਜਲਦੀ ਹੀ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਦੇ ਮਾਮਲੇ ‘ਚ ਦੁਨੀਆ ਦੇ ਹਰ ਦੇਸ਼ ਨੂੰ ਪਛਾੜ ਸਕਦੇ ਹਾਂ।

LEAVE A REPLY

Please enter your comment!
Please enter your name here