ਅਪ੍ਰੈਲ ਦੇ ਪਹਿਲੇ ਹਫ਼ਤੇ ਬਾਹਰ ਆ ਸਕਦੇ ਹਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ Navjot Singh Sidhu

0
187
ਅਪ੍ਰੈਲ ਦੇ ਪਹਿਲੇ ਹਫ਼ਤੇ ਬਾਹਰ ਆ ਸਕਦੇ ਹਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ Navjot Singh Sidhu

Sada Channel News:-

Patiala,(Sada Channel News):- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਇਸ ਸਮੇਂ ਰੋਡ ਰੇਜ ਮਾਮਲੇ ਵਿੱਚ ਆਪਣੀ ਸਜ਼ਾ ਭੁਗਤ ਰਹੇ ਹਨ,ਨਵਜੋਤ ਸਿੱਧੂ ਅਪ੍ਰੈਲ ਦੇ ਪਹਿਲੇ ਹਫ਼ਤੇ ਅੰਦਾਜ਼ਨ 4 ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ,ਇਹ ਦਾਅਵਾ ਸਿੱਧੂ ਦੇ ਵਕੀਲ ਐਡਵੋਕੇਟ ਐਚ.ਪੀ.ਐਸ. ਵਰਮਾ (Vakil Advocate H.P.S. Verma) ਨੇ ਕੀਤਾ ਹੈ,ਹਾਲਾਂਕਿ ਇਸ ਸਬੰਧੀ ਜੇਲ੍ਹ ਅਧਿਕਾਰੀ ਜਾਨ ਹੋਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਆਨ ਰਿਕਾਰਡ ਕੋਈ ਜਾਣਕਾਰੀ ਨਹੀਂ ਦਿਤੀ ਹੈ। 

ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ,20 ਮਈ 2022 ਨੂੰ ਨਵਜੋਤ ਸਿੰਘ ਸਿੱਧੂ ਨੇ ਮੁੜ ਵਿਚਾਰ ਲਈ ਪਟੀਸ਼ਨ ਪੈ ਸੀ ਪਰ ਉਨ੍ਹਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਸੀ,ਇਸੇ ਦਿਨ ਯਾਨੀ 20 ਮਈ ਨੂੰ ਨਵਜੋਤ ਸਿੱਧੂ ਨੂੰ ਜੇਲ੍ਹ ਭੇਜ ਦਿੱਤਾ ਗਿਆ। 

ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਸਜ਼ਾ 19 ਮਈ ਨੂੰ ਪੂਰੀ ਹੋ ਰਹੀ ਹੈ,ਦੱਸਣਯੋਗ ਹੈ ਕਿ ਜੇਲ੍ਹ ਵਿੱਚ ਕੈਦੀਆਂ ਨੂੰ ਇੱਕ ਹਫ਼ਤਾਵਾਰੀ ਛੁੱਟੀ ਮਿਲਦੀ ਹੈ,ਆਪਣੀ ਸਜ਼ਾ ਜਲਦੀ ਪੂਰੀ ਕਰ ਜਲਦੀ ਵਾਪਸ ਆਉਣ ਲਈ ਪਿਛਲੇ 9 ਮਹੀਨਿਆਂ ਵਿੱਚ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਹਫ਼ਤਾਵਰੀ ਛੁੱਟੀਆਂ ਦੌਰਾਨ ਵੀ ਕੰਮ ਕੀਤਾ ਹੈ,ਜਿਸ ਦੇ ਚਲਦੇ ਇਸ ਸਮੇਂ ਦੌਰਾਨ ਨਵਜੋਤ ਸਿੱਧੂ ਦੀਆਂ ਹਫ਼ਤਾਵਾਰੀ ਛੁੱਟੀਆਂ ਦੀ ਗਿਣਤੀ 45 ਹੋ ਗਈ ਹੈ।

ਇਸ ਦੇ ਚਲਦੇ ਹੀ ਐਡਵੋਕੇਟ ਵਰਮਾ ਨੇ ਦਾਅਵਾ ਕੀਤਾ ਹੈ ਕਿ 19 ਮਈ ਦੇ ਸਮੇਂ ਦੀ ਮਿਆਦ ਵਿਚੋਂ 45 ਦਿਨ ਘਟਾ ਦਿਤੇ ਜਾਣ ਤਾਂ 4 ਅਪ੍ਰੈਲ ਨੂੰ ਨਵਜੋਤ ਸਿੱਧੂ ਦੇ ਜੇਲ੍ਹ ਵਿਚੋਂ ਬਾਹਰ ਆਉਣ ਦੀ ਉਮੀਦ ਹੈ,ਸਰਕਾਰ ਚਾਹੇ ਤਾਂ ਸਿੱਧੂ ਨੂੰ 1 ਅਪ੍ਰੈਲ ਨੂੰ ਵੀ ਰਿਹਾ ਕਰ ਸਕਦੀ ਹੈ,ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਿਆਸੀ ਸਲਾਹਕਾਰ ਜਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਨਰਿੰਦਰ ਪਾਲ ਸਿੰਘ ਲਾਲੀ ਵੀ 4 ਅਪ੍ਰੈਲ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਵਿਚੋਂ ਬਾਹਰ ਆਉਣ ਦੀ ਉਮੀਦ ਜਤਾ ਰਹੇ ਹਨ।

LEAVE A REPLY

Please enter your comment!
Please enter your name here