
Ontario,(Sada Channel News):- ਪੰਜਾਬ ਦੀ ਨੀਨਾ ਤਾਂਗੜੀ ਨੇ ਕੈਨੇਡਾ ਵਿਚ ਮੰਤਰੀ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ,ਬਿਲਗਾ ਨਾਲ ਸਬੰਧ ਰੱਖਣ ਵਾਲੀ ਤਾਂਗੜੀ ਪਰਿਵਾਰ ਦੀ ਨੂੰਹ ਨੀਨਾ ਤਾਂਗੜੀ ਨੇ ਕੈਨੇਡਾ ਦੇ ਓਨਟਾਰੀਓ ‘ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ,ਆਪਣੀ ਪਹਿਲੀ ਇੰਟਰਵਿਊ ਵਿਚ ਨੀਨਾ ਤੰਗਡੀ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ‘ਤੇ ਉਹਨਾਂ ਲੋਕਾਂ ਲਈ ਕੰਮ ਕਰੇਗੀ ਜੋ ਪਹਿਲੀ ਵਾਰ ਕੈਨੇਡਾ ਵਿਚ ਘਰ ਖਰੀਦਣਾ ਚਾਹੁੰਦੇ ਹਨ ਜਾਂ ਪੜ੍ਹਾਈ ਲਈ ਇੱਥੇ ਆਏ ਹਨ ਅਤੇ ਘਰ ਖਰੀਦਣਾ ਚਾਹੁੰਦੇ ਹਨ,ਜੂਨ 2021 ਤੋਂ ਜੂਨ 2022 ਤੱਕ ਉਹਨਾਂ ਨੇ ਸਮਾਲ ਬਿਜ਼ਨਸ ਐਂਡ ਰੇਡ ਟੇਪ ਰਿਡਕਸ਼ਨ ਮੰਤਰਾਲਾ ਸੰਭਾਲਿਆ ਸੀ,ਨੀਨਾ ਤਾਂਗੜੀ ਨੂੰ 2018 ਵਿਚ ਮਿਸੀਸਾਗਾ ਸਟੀਟਸਵਿਲੇ ਓਨਟਾਰੀਓ ਲਈ ਐਮਪੀਪੀ ਚੁਣਿਆ ਗਿਆ ਸੀ,ਮੂਲ ਰੂਪ ਤੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ,ਉਹਨਾਂ ਦਾ ਵਿਆਹ ਇੰਗਲੈਂਡ ਵਿਚ ਹੋਇਆ ਪਰ ਬਾਅਦ ਵਿਚ ਉਹਨਾਂ ਦਾ ਪਰਿਵਾਰ ਕੈਨੇਡਾ ਚਲਾ ਗਿਆ।
