Punjab Chief Minister Bhagwant Mann ਦੀ ਫੋਟੋ ‘ਤੇ ਕਾਲੀ ਸਿਆਹੀ ਪਾਉਣ ਦੇ ਦੋਸ਼ ‘ਚ 3 ਦੋਸ਼ੀਆਂ ਅਤੇ 5-7 ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ

0
274
Punjab Chief Minister Bhagwant Mann ਦੀ ਫੋਟੋ ‘ਤੇ ਕਾਲੀ ਸਿਆਹੀ ਪਾਉਣ ਦੇ ਦੋਸ਼ ‘ਚ 3 ਦੋਸ਼ੀਆਂ ਅਤੇ 5-7 ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ

SADA CHANNEL NEWS:-

Nawanshahr, 29 March 2023,(SADA CHANNEL NEWS):- ਪੰਜਾਬ ਸਟੂਡੈਂਟਸ ਯੂਨੀਅਨ (Punjab Students Union) ਵਲੋਂ ਖਟਕੜਕਲਾਂ (Khatkarkals) ਦੇ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ (Shaheed Bhagat Singh) ਦੀ ਫੋਟੋ ਹਟਾਉਣ ਦੇ ਵਿਰੋਧ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੀ ਫੋਟੋ ‘ਤੇ ਕਾਲੀ ਸਿਆਹੀ ਪਾਉਣ ਦੇ ਦੋਸ਼ ‘ਚ 3 ਦੋਸ਼ੀਆਂ ਅਤੇ 5-7 ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ,ਬੰਗਾ ਦੇ ਡੀਐਸਪੀ ਸਰਵਣ ਸਿੰਘ ਬੱਲ (DSP Sarwan Singh Bal) ਨੇ ਦੱਸਿਆ ਕਿ ਬੰਗਾ ਮੁੱਖ ਮਾਰਗ ’ਤੇ ਪਿੰਡ ਖਟਕੜਕਲਾਂ (Village Khatkarkalan) ’ਚ ਜਨਰਲ ਕਲੀਨਿਕ ਦੇ ਡਾਕਟਰ ਸਰਬਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ।

ਕਿ ਸੋਮਵਾਰ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਕਲੀਨਿਕ ‘ਤੇ ਲੱਗੇ ਬੋਰਡ ਨੂੰ ਕਾਲੀ ਸਿਆਹੀ ਦੇ ਨਾਲ ਕਾਲਾ ਕਰ ਦਿੱਤਾ ਗਿਆ ਹੈ,ਉਨ੍ਹਾਂ ਨੂੰ ਉਥੇ ਕੰਮ ਕਰਦੇ ਠੇਕੇਦਾਰ ਵੱਲੋਂ ਫੋਨ ‘ਤੇ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿਸ ਨੇ ਦੱਸਿਆ ਕਿ ਸੋਮਵਾਰ ਸ਼ਾਮ 7 ਵਜੇ ਕੁਝ ਵਿਅਕਤੀ ਕਲੀਨਿਕ ‘ਤੇ ਆਏ ਅਤੇ ਬੋਰਡ ਨੂੰ ਨੁਕਸਾਨ ਪਹੁੰਚਾਇਆ,ਜਿਸ ‘ਤੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਬਲਜੀਤ ਸਿੰਘ ਵਾਸੀ ਧਰਮਕੋਟ, ਮੱਲੂਪੋਤਾ ਦੇ ਕਮਲਜੀਤ ਅਤੇ ਪਿੰਡ ਬਰਨਾਲਾ ਕਲਾਂ ਦੇ ਰਾਜੂ ਅਤੇ 5-7 ਅਣਪਛਾਤੇ ਵਿਅਕਤੀਆਂ ‘ਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਬਿਲਡਿੰਗ ਨੂੰ ਨੁਕਸਾਨ ਪਹੁੰਚਾਣ ਦਾ ਮਾਮਲਾ ਦਰਜ ਕਰਕੇ ਥਾਣਾ ਸਦਰ ਬੰਗਾ ਵਲੋਂ ਟੀਮ ਬਣਾ ਕੇ ਕੀਤੀ ਛਾਪੇਮਾਰੀ ਵਿਚ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ।

ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਂ,ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਸ਼ਹੀਦ ਏ ਆਜ਼ਮ ਭਗਤ ਸਿੰਘ (Shaheed A Azam Bhagat Singh) ਸਮੇਤ ਪਰਵਾਰਿਕ ਮੈਂਬਰਾਂ ਦੀਆਂ ਫੋਟੋਆਂ ਉਤਾਰਨ ਦੇ ਵਿਰੋਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ (Punjab Students Union) ਵਲੋਂ ਕੀਤਾ ਗਿਆ ਸੀ,ਉਹਨਾਂ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਫੋਟੋਆਂ ਉਤਾਰ ਕੇ ਆਪਣੀ ਫੋਟੋ ਲਗਾ ਦਿੱਤੀ ਗਈ ਹੈ।

LEAVE A REPLY

Please enter your comment!
Please enter your name here