
MOHLAI,(SADA CHANNEL NEWS):- ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾਂਦੀ ਮਨਮਾਨੀ ਹੁਣ ਹੋਰ ਨਹੀਂ ਚੱਲੇਗੀ! ਇਸ ਖ਼ਿਲਾਫ਼ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ,ਮਾਨ ਸਰਕਾਰ ਵਲੋਂ ਇਹ ਸਖ਼ਤੀ ਉਨ੍ਹਾਂ ਖ਼ਿਲਾਫ਼ ਵਰਤੀ ਗਈ ਹੈ ਜਿਹੜੇ ਸਕੂਲ ਆਪਣੀ ਮਰਜ਼ੀ ਮੁਤਾਬਕ ਫੀਸਾਂ ਵਸੂਲਦੇ ਹਨ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਵਲੋਂ ਇੱਕ ਈ-ਮੇਲ ਲਾਂਚ (A E-Mail Launch) ਕੀਤੀ ਗਈ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਮਾਪਿਆਂ ਨਾਮ ਜਾਰੀ ਕੀਤੇ ਸੰਦੇਸ਼ ਵਿਚ ਕਿਹਾ ਹੈ ਕਿ ਜਿਹੜੇ ਸਕੂਲ ਵੀ ਮਰਜ਼ੀ ਨਾਲ ਫੀਸਾਂ ਵਸੂਲਦੇ ਹਨ ਜਾਂ ਉਨ੍ਹਾਂ ਦੇ ਵਿੱਤੀ ਬੋਝ ਵਿਚ ਵਾਧਾ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਕੋਈ ਵੀ ਸ਼ਿਕਾਇਤ ਇਸ ਈ-ਮੇਲ ‘ਤੇ ਭੇਜੀ ਜਾ ਸਕਦੀ ਹੈ,ਵਿਭਾਗ ਵਲੋਂ EMOfficepunjab@gmail.com ਈ-ਮੇਲ ਜਾਰੀ ਕੀਤੀ ਗਈ ਹੈ,ਦੱਸ ਦੇਈਏ ਕਿ ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਮਨਮਾਨੀ ਦੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਸਿੱਖਿਆ ਮੰਤਰੀ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਮਾਪਿਆਂ ਦੇ ਨਾਮ ਸੁਨੇਹਾ ਦਿੱਤਾ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ (Private School) ਮਨਮਾਨੇ ਢੰਗ ਨਾਲ ਫ਼ੀਸ ਨਹੀਂ ਵਸੂਲ ਸਕਦਾ,ਨਿਰਧਾਰਤ ਨਿਯਮਾਂ ਮੁਤਾਬਕ ਹੀ ਫ਼ੀਸ ਲਈ ਜਾਵੇਗੀ।
ਦੱਸ ਦੇਈਏ ਕਿ ਸਿੱਖਿਆ ਵਿਭਾਗ ਨੇ ਜ਼ਿਲ੍ਹਿਆਂ ਦੇ ਕਰੀਬ 800 ਸਕੂਲਾਂ ਨੂੰ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਪ੍ਰਬੰਧਕਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਨਵੇਂ ਸੈਸ਼ਨ ਦੌਰਾਨ ਜਮਾਤਾਂ ਅਨੁਸਾਰ ਲਈ ਜਾ ਰਹੀ ਫ਼ੀਸ ਦਾ ਵੇਰਵਾ ਪੋਰਟਲ ‘ਤੇ ਸਾਂਝਾ ਕੀਤਾ ਜਾਵੇ,ਇਸ ਤੋਂ ਇਲਾਵਾ ਸਕੂਲ ਆਪਣੀ ਅਧਿਕਾਰਿਤ ਈ-ਮੇਲ ਜ਼ਰੀਏ ਇਸ ਜਾਣਕਾਰੀ ਨੂੰ ਸਿੱਖਿਆ ਵਿਭਾਗ ਤੱਕ ਪਹੁੰਚਾਵੇ।
ਜਾਣਕਾਰੀ ਅਨੁਸਾਰ ਪਿਛਲੇ ਸਾਲ ਫੀਸਾਂ ਜ਼ਿਆਦਾ ਹੋਣ ਕਾਰਨ ਮਾਪਿਆਂ ਵਲੋਂ ਬੱਚਿਆਂ ਦੇ ਸਕੂਲ ਬਦਲ ਲਏ ਗਏ ਸਨ,ਇਸ ਤੋਂ ਇਲਾਵਾ ਮਾਪਿਆਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ 15 ਮਾਰਚ ਨੂੰ ਡੀ.ਈ.ਓ. (DEO) ਵਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ,ਇਸ ਦੇ ਬਾਵਜੂਦ ਕੋਈ ਚੈਕਿੰਗ ਜਾਂ ਕਾਰਵਾਈ ਨਹੀਂ ਹੋਈ ਜਿਸ ‘ਤੇ ਮਾਪਿਆਂ ਵਲੋਂ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ,ਇਨ੍ਹਾਂ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਸਿੱਖਿਆ ਮੰਤਰੀ ਨੇ ਇੱਕ ਈ-ਮੇਲ (E-Mail) ਜਾਰੀ ਕੀਤੀ ਹੈ ਜਿਥੇ ਸਾਰੇ ਵੇਰਵੇ ਹੋਣਗੇ।
