
SADA CHANNEL NEWS:- ਲੱਸੀ ਉੱਤਰੀ ਭਾਰਤ ਵਿਚ ਵਸਦੇ ਲੋਕਾਂ ਦੇ ਰੋਜ਼ਾਨਾ ਖਾਣ ਪੀਣ ਦਾ ਆਮ ਹਿੱਸਾ ਰਹੀ ਹੈ,ਗਰਮੀਆਂ ਵਿਚ ਲੱਸੀ (Lassi) ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ,ਇਸ ਵਿਚ ਵਿਟਾਮਿਨ,ਮਿਨਰਲਸ ਅਤੇ ਪ੍ਰੋਬਾਇਓਟਿਕਸ ਮੌਜੂਦ ਹੁੰਦੇ ਹਨ,ਜਿਸ ਕਾਰਨ ਲੱਸੀ ਸਾਡੇ ਸਰੀਰ ਵਿਚਲੇ ਕੋਲੈਸਟ੍ਰੋਲ ਦੇ ਲੈਵਲ ਨੂੰ ਸਹੀ ਰੱਖਣ ਵਿਚ ਬਹੁਤ ਮੱਦਦਗਾਰ ਹੁੰਦੀ ਹੈ,ਅਜਿਹੇ ਬਹੁਤ ਸਾਰੇ ਅਧਿਐਨ ਮਿਲਦੇ ਹਨ ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਲੱਸੀ ਪੀਣ ਨਾਲ ਹਾਈਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ (High Cholesterol And Triglyceride) ਦੇ ਪੱਧਰ ਨੂੰ ਘੱਟ ਕਰਨ ਵਿਚ ਮੱਦਦ ਮਿਲਦੀ ਹੈ,ਇਸਦੇ ਨਾਲ ਹੀ ਸਾਡੇ ਦਿਲ ਦੀ ਸਿਹਤ ਵੀ ਚੰਗੀ ਰਹਿੰਦੀ ਹੈ।
ਲੱਸੀ (Lassi) ਵਿਚ ਵਿਟਾਮਿਨ ਏ ਮੌਜੂਦ ਹੁੰਦਾ ਹੈ,ਜੋ ਕਿ ਸਾਡੀ ਇਮਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ,ਇਸਦੇ ਨਾਲ ਹੀ ਲੰਗਸ ਤੇ ਕਿਡਨੀ ਲਈ ਵੀ ਇਹ ਚੰਗਾ ਹੁੰਦਾ ਹੈ,ਲੱਸੀ ਵਿਚ ਮੌਜੂਦ ਬੈਕਟੀਰੀਆ ਪ੍ਰੋਬਾਇਓਟਿਕਸ (Bacteria Probiotics) ਵਜੋਂ ਕਾਰਜਸ਼ੀਲ ਹੁੰਦੇ ਹਨ ਅਤੇ ਸਾਡੀ ਪਾਚਣਸ਼ਕਤੀ ਨੂੰ ਮਜ਼ਬੂਤ ਬਣਾਉਂਦੇ ਹਨ,ਲੱਸੀ (Lassi) ਵਿਚ ਕੈਲਸ਼ੀਅਮ (Calcium) ਬਹੁਤ ਮਾਤਰਾ ਵਿਚ ਹੁੰਦਾ ਹੈ,ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ,ਕੈਲਸ਼ੀਅਮ ਸਿਰਫ਼ ਹੱਡੀਆਂ ਦੀ ਮਜ਼ਬੂਤੀ ਲਈ ਹੀ ਜ਼ਰੂਰੀ ਨਹੀਂ ਹੁੰਦਾ ਬਲਕਿ ਦੰਦਾਂ ਅਤੇ ਖੂਨ ਦੀ ਗਤੀਵਿਧੀ ਲਈ ਵੀ ਮੱਦਦਗਾਰ ਹੁੰਦਾ ਹੈ,ਇਸ ਲਈ ਹਰ ਰੋਜ਼ ਇਕ ਗਲਾਸ ਲੱਸੀ ਦਾ ਪੀਣਾ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ।
