
AMRITSAR SAHIB,(SADA CHANNEL NEWS):- ਦਿੱਲੀ ਫਤਹਿ ਦਿਵਸ ਦੇ ਸਬੰਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਵੱਲੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਤੋਂ ਦਿੱਲੀ ਤੱਕ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਹੈ,ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਇਸ ਨਗਰ ਕੀਰਤਨ ਵਿੱਚ ਸ਼ਾਮਲ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਨਗਰ ਕੀਰਤਨ ਅੱਜ ਰਾਤ ਅੰਬਾਲਾ ਵਿੱਚ ਵਿਸ਼ਰਾਮ ਕਰੇਗਾ ਤੇ ਭਲਕੇ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ (Gurdwara Majnu Ka Tilla of Delhi) ਵਿਖੇ ਸਮਾਪਤ ਹੋਵੇਗਾ,8 ਤੇ 9 ਅਪਰੈਲ ਨੂੰ ਦਿੱਲੀ ਵਿਖੇ ਸਮਾਗਮ ਹੋਣਗੇ,ਜਿਨ੍ਹਾਂ ਵਿੱਚੋਂ ਗੁਰਮਤਿ ਸਮਾਗਮ ਲਾਲ ਕਿਲਾ ਵਿਖੇ ਵੀ ਹੋਵੇਗਾ,ਇਹ ਸਮਾਗਮ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਵੀ ਸਮਰਪਿਤ ਕੀਤਾ ਗਿਆ,ਨਗਰ ਕੀਰਤਨ ਅੱਜ ਇਥੋਂ ਅਕਾਲ ਤਖ਼ਤ ਤੋਂ ਖਾਲਸਾਈ ਰਵਾਇਤਾਂ ਅਨੁਸਾਰ ਅਰਦਾਸ ਉਪਰੰਤ ਆਰੰਭ ਹੋਇਆ ਤੇ ਪੰਜਾਬ ਵਿੱਚ ਜਲੰਧਰ,ਲੁਧਿਆਣਾ,ਖੰਨਾ,ਰਾਜਪੁਰਾ ਤੋਂ ਹੁੰਦਾ ਹੋਇਆ ਅੰਬਾਲਾ ਵਿਚ ਪ੍ਰਵੇਸ਼ ਕਰੇਗਾ।
