ਸਲਮਾਨ ਖਾਨ ਨੇ ਖਰੀਦੀ ਨਵੀਂ ਬੁਲੇਟਪਰੂਫ ਕਾਰ

0
108
ਸਲਮਾਨ ਖਾਨ ਨੇ ਖਰੀਦੀ ਨਵੀਂ ਬੁਲੇਟਪਰੂਫ ਕਾਰ

SADA CHANNEL NEWS:-

NEW MUMBAI,(SADA CHANNEL NEWS):- ਐਕਟਰ ਸਲਮਾਨ ਖਾਨ (Actor Salman Khan) ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ,ਇਸ ਸਭ ਦੇ ਵਿਚਕਾਰ ਉਸ ਨੇ ‘ਨਿਸਾਨ’ ਕੰਪਨੀ ਦੀ ਸਭ ਤੋਂ ਮਹਿੰਗੀ ‘ਨਿਸਾਨ ਪੈਟਰੋਲ’ ਬੁਲੇਟ ਪਰੂਫ ਗੱਡੀ ਖਰੀਦੀ ਹੈ,ਹਾਲ ਹੀ ‘ਚ ਐਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈਮੇਲ ਵੀ ਆਈ ਸੀ,ਜਿਸ ਤੋਂ ਬਾਅਦ ਸਲਮਾਨ ਨੇ ਇਹ ਵੱਡਾ ਫੈਸਲਾ ਲਿਆ ਹੈ,ਇਹ ਬੁਲੇਟ ਪਰੂਫ ਵਾਹਨ (Bullet Proof Vehicle) ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ,ਇਹ SUV ਦੱਖਣੀ ਏਸ਼ੀਆਈ ਬਾਜ਼ਾਰ ਵਿੱਚ ਸਭ ਤੋਂ ਮਹਿੰਗੀਆਂ ਗੱਡੀਆਂ ਵਿੱਚੋਂ ਇੱਕ ਹੈ,ਇਹ ਗੱਡੀ ਵਿਦੇਸ਼ ਤੋਂ ਮੰਗਵਾਈ ਗਈ ਹੈ,ਫਿਲਹਾਲ ਇਸ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਨਹੀਂ ਕੀਤਾ ਗਿਆ ਹੈ,ਦੱਸ ਦਈਏ ਕਿ 18 ਮਾਰਚ ਨੂੰ ਸਲਮਾਨ ਖਾਨ ਨੂੰ ਧਮਕੀ ਭਰਿਆ ਈ-ਮੇਲ ਮਿਲਿਆ ਸੀ,ਇਹ ਮੇਲ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੀ ਤਰਫੋਂ ਭੇਜਿਆ ਗਿਆ ਸੀ,ਪੁਲਿਸ ਨੇ ਲਾਰੈਂਸ ਅਤੇ ਗੋਲਡੀ ਬਰਾੜ ਖਿਲਾਫ ਐਫ.ਆਈ.ਆਰ ਦਰਜ (FIR Filed) ਲਈ ਹੈ। 

LEAVE A REPLY

Please enter your comment!
Please enter your name here