

Bibhor Sahib,(Sada Channel News):- ਪੰਥ ਦੀ ਮਹਾਨ ਹਸਤੀ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਜੋ ਕਿ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਅੱਜ ਗੁਰਦਵਾਰਾ ਬਿਭੌਰ ਸਾਹਿਬ ਸਤਲੁਜ ਘਾਟ ਵਿਖੇ ਜਲ ਪ੍ਰਵਾਹ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿਚ ਹਾਜਰ ਸੰਗਤ ਨੇ ਨਮ ਅੱਖਾਂ ਨਾਲ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਤਲੁਜ ਦਰਿਆ ਵਿਚ ਜਲ ਵਿਸਰਜਿਤ ਕੀਤਾ ਪੰਥ ਦੀ ਮਹਾਨ ਹਸਤੀ ਸ੍ਰੀ ਮਾਨ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਨੇ ਦੇਸਾਂ ਪਰਦੇਸਾਂ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਦੁਖੀਆਂ ਦੇ ਦੁਖ ਵੰਡਿਆ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ ਅਤੇ ਰੱਬ ਤੋਂ ਟੁੱਟਿਆਂ ਰੂਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾ ਸਿੱਖੀ ਸਿਧਾਂਤਾਂ ਨਾਲ ਜੋੜਨਾ ਕੀਤਾ ਬਾਬਾ ਮਾਨ ਸਿੰਘ ਜੀ ਦਾ ਦੁਨੀਆਂ ਤੋਂ ਚਲੇ ਜਾਣ ਦਾ ਨਾ ਪੂਰਾ ਹੋਣ ਵਾਲਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਇੱਥੇ ਦਸਣਯੋਗ ਹੈ।
ਕੀ ਸੰਤ ਬਾਬਾ ਮਾਨ ਸਿੰਘ ਜੀ ਦੇ ਗੁਰ ਭਾਈ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲਿਆਂ ਨੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦੇ ਕਹਿਣ ਮੁਤਾਬਕ 50 ਸਾਲ ਲਗਾਤਾਰ ਦੋਵਾਂ ਗੁਰ ਭਰਾਵਾਂ ਨੇ ਗੁਰੂ ਨਾਨਕ ਘਰ ਦੀ ਸੇਵਾ ਕਰਦਿਆਂ ਹੋਇਆਂ ਸਿੱਖ ਸੰਗਤ ਦਾ ਭਲਾ ਕਰਦਿਆਂ ਹੋਇਆਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਨਾ ਕੀਤਾ ਪਰ ਉਹਨਾਂ ਦਾ ਸਰੀਰਿਕ ਤੌਰ ਤੇ ਸੰਸਾਰ ਤੋਂ ਚਲੇ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਜੋ ਕਦੇ ਪੂਰਾ ਨਹੀਂ ਹੋ ਸਕਦਾ ਅੱਜ ਇਤਿਹਾਸਿਕ ਗੁਰਦਵਾਰਾ ਸ੍ਰੀ ਬਿਭੌਰ ਸਾਹਿਬ ਦੇ ਨਾਲ ਲਗਦੇ ਸਤਲੁਜ ਘਾਟ ਵਿਖੇ ਹਜ਼ਾਰਾਂ ਦੀ ਸੰਗਤ ਦੀ ਮੌਜੂਦਗੀ ਵਿਚ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦੀ ਦੇਹ ਨੂੰ ਜਲ ਪਰਵਾਹ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਹੋਰਨਾਂ ਨੇ ਕਿਹਾ ਕਿ ਖਾਲਸਾ ਪੰਥ ਦੇ ਮਹਾਨ ਪ੍ਰਚਾਰਕ ਅਤੇ ਰਾਜ ਯੋਗੀ ਸੰਤ ਬਾਬਾ ਮਾਨ ਸਿੰਘ ਪਹੇਵੇ ਵਾਲਿਆਂ ਦਾ ਅਕਾਲ ਚਲਾਣਾ ਸੰਗਤ ਨੂੰ ਨਾ ਪੂਰਾ ਹੋਣ ਹੋਣ ਵਾਲਾ ਘਾਟਾ ਪੈ ਗਿਆ ਹੈ
