ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਚੁਰਾਸੀ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ

0
276
ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਚੁਰਾਸੀ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ

Sada Channel News:-

California,(Sada Channel News):- ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਅਸੈਂਬਲੀ (Assembly of California) ਨੇ ਭਾਰਤ ਵਿੱਚ ਨਵੰਬਰ 1984 ਵਿੱਚ ਵਾਪਰੀ ਸਿੱਖਾਂ ਵਿਰੁੱਧ ਹਿੰਸਾ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ,ਇਸ ਦਾ ਖੁਲਾਸਾ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਕਾਕਸ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਵੱਲੋਂ ਕੀਤਾ ਗਿਆ,ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ (California) ਦੀ ਅਸੈਂਬਲੀ ਵਿੱਚ ਇਹ ਮਤਾ ਪਹਿਲੀ ਵਾਰ ਚੁਣੀ ਗਈ ਸਿੱਖ ਮੈਂਬਰ ਜਸਬੀਰ ਕੌਰ ਬੈਂਸ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ,ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਵਿਚ ਇਸ ਮਤੇ ਦਾ ਸਮਰਥਨ ਸਿੱਖ ਹਿਤੈਸ਼ੀ ਵਿਧਾਨ ਸਭਾ ਮੈਂਬਰ ਕਾਰਲੋਸ ਵਿਲਾਪੁਡੂਆ (CARLOS VILLAPUDUA) ਵੱਲੋਂ ਕੀਤਾ ਗਿਆ। 

ਕੈਲਫੋਰਨੀਆ ਦੀ ਵਿਧਾਨ ਸਭਾ ਨੇ ਨਵੰਬਰ 1984 ਵਿੱਚ ਭਾਰਤ ਵਿਚ ਹੋਈ ਸਿੱਖ ਵਿਰੋਧੀ ਹਿੰਸਾ ਦੀ ਨਿੰਦਾ ਵੀ ਕੀਤੀ ਹੈ,ਦੱਸਣਾ ਬਣਦਾ ਹੈ ਕਿ ਨਿਊ ਜਰਸੀ ਵਿਧਾਨ ਸਭਾ (New Jersey Legislature) ਇਸ ਸਬੰਧੀ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ,ਅਮਰੀਕੀ ਸਿੱਖ ਆਗੂ ਨੇ ਦੱਸਿਆ ਕਿ ਕੈਲੀਫੋਰਨੀਆ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਵਾਲੀ ਵਿਧਾਇਕਾ ਜਸਮੀਤ ਕੌਰ ਬੈਂਸ (MLA Jasmeet Kaur Bains) ਤੇ ਮਤੇ ਦਾ ਸਮਰਥਨ ਕਰਨ ਵਾਲੇ ਵਿਧਾਇਕ ਕਾਰਲੋਸ ਦਾ ਬਾਅਦ ਵਿਚ ਸਟਾਕਟਨ ਦੇ ਗੁਰਦੁਆਰੇ ਵਿਖੇ ਸਨਮਾਨ ਕੀਤਾ ਗਿਆ,ਇਸ ਮੌਕੇ ਮਨਮੀਤ ਸਿੰਘ ਗਰੇਵਾਲ,ਮੇਅਰ ਬੌਬੀ ਸਿੰਘ,ਸਿੱਖ ਕਾਕਸ ਕਮੇਟੀ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਸ਼ਾਮਲ ਸਨ।

LEAVE A REPLY

Please enter your comment!
Please enter your name here