
New Delhi, April 15, 2023,(Sada Channel News):- ਕਾਂਗਰਸ ਦੇ ਆਗੂ ਰਾਹੁਲ ਗਾਂਧੀ (Rahul Gandhi) ਨੇ ਆਪਣਾ 12 ਤੁਗਲਕ ਰੋਡ ਬੰਗਲਾ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ,ਉਸਨੇ ਆਪਣਾ ਸਮਾਨ ਆਪਣੀ ਮਾਤਾ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ’ਤੇ ਪਹੁੰਚਾ ਦਿੱਤਾ ਹੈ,ਰਾਹੁਲ ਗਾਂਧੀ ਨੂੰ ਲੋਕ ਸਭਾ ਐਮ ਪੀ (Lok Sabha MP) ਵਜੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ 22 ਅਪ੍ਰੈਲ ਤੱਕ ਬੰਗਲਾ ਖਾਲੀ ਕਰਨ ਵਾਲਾ ਕਿਹਾ ਗਿਆ ਸੀ,ਸੂਰਤ ਦੀ ਇਕ ਅਦਾਲਤ ਨੇ ਫੌਜਦਾਰੀ ਮਾਣਹਾਨੀ ਕੇਸ ਵਿਚ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦਿੱਤਾ ਸੀ,ਹੁਣ ਰਾਹੁਲ ਗਾਂਧੀ ਦੀ ਸੂਰਤ ਸੈਸ਼ਨਜ਼ ਕੋਰਟ ਵਿਚ ਦਾਇਰ ਪਟੀਸ਼ਨ ’ਤੇ 20 ਅਪ੍ਰੈਲ ਨੂੰ ਸੁਣਵਾਈ ਹੋਵੇਗੀ,ਅਦਾਲਤ ਨੇ 3 ਅਪ੍ਰੈਲ ਨੂੰ ਕਾਂਗਰਸੀ ਆਗੂ ਨੂੰ ਜ਼ਮਾਨ ਦੇ ਦਿੱਤੀ ਸੀ,ਇਹ ਹਾਲੇ ਸਪਸ਼ਟ ਨਹੀਂ ਹੈ ਕਿ ਕੀ ਰਾਹੁਲ ਗਾਂਧੀ ਸਥਾਈ ਤੌਰ ’ਤੇ ਆਪਣੀ ਮਾਂ ਦੇ ਨਾਲ ਰਹਿਣਗੇ,ਉਂਝ ਉਹਨਾਂ ਦੀ ਟੀਮ ਨਵੇਂ ਘਰ ਦੀ ਤਲਾਸ਼ ਵੀ ਕਰ ਰਹੀ ਹੈ।
